ਪੰਜਾਬੀ ਗਾਇਕ ਹਰਭਜਨ ਮਾਨ ਵਾਲ-ਵਾਲ ਬਚੇ, ਪਿਪਲੀ ਫਲਾਈਓਵਰ ’ਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟੀ, ਸੁਰੱਖਿਆ ਗਾਰਡ ਜ਼ਖ਼ਮੀ

ਚੰਡੀਗੜ੍ਹ, 4 ਅਗਸਤ 2025 ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਸੋਮਵਾਰ ਸ਼ਾਮ ਨੂੰ ਇਕ ਭਿਆਨਕ ਸੜਕ ਹਾਦਸੇ ’ਚ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਕਾਰ ਪਿਪਲੀ ਫਲਾਈਓਵਰ ’ਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਦਿੱਲੀ ’ਚ ਸ਼ੋਅ ਕਰਕੇ ਚੰਡੀਗੜ੍ਹ ਵਾਪਸ ਆ ਰਹੇ ਸਨ। ਕਾਰ ’ਚ ਹਰਭਜਨ ਮਾਨ ਸਣੇ ਚਾਰ ਜਣੇ ਸਨ, ਜਿਨ੍ਹਾਂ ਨੂੰ ਇਕ ਸ਼ਖਸ ਨੇ ਸਮੇਂ ਸਿਰ ਬਚਾਅ ਕਰਕੇ ਜਾਨ ਬਚਾਈ।
ਹਾਦਸੇ ’ਚ ਗਾਇਕ ਦਾ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਰਭਜਨ ਮਾਨ ਅਤੇ ਹੋਰ ਸਵਾਰਾਂ ਨੂੰ ਸੱਟਾਂ ਨਹੀਂ ਲੱਗੀਆਂ, ਪਰ ਘਟਨਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਚਿੰਤਾ ਪੈਦਾ ਕਰ ਦਿੱਤੀ। ਸੁਰੱਖਿਆ ਗਾਰਡ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।