Ratan Tata passes away at 86, marking the end of an era.ਉਦਯੋਗਪਤੀ ਰਤਨ ਟਾਟਾ ਦਾ ਦੇਹਾਂਤ, 86 ਸਾਲਾਂ ਵਿੱਚ ਅੰਤ

ਭਾਰਤ ਦੇ ਮਸ਼ਹੂਰ ਉਦਯੋਗਪਤੀ ਅਤੇ ਟਾਟਾ ਗਰੁੱਪ ਦੇ ਸਾਬਕਾ ਅਧਿਅਕਸ਼ ਰਤਨ ਟਾਟਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਰਤਨ ਟਾਟਾ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 86 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਨਾਲ ਸਿਰਫ ਭਾਰਤੀ ਉਦਯੋਗ ਜਗਤ ਹੀ ਨਹੀਂ, ਸਗੋਂ ਸਾਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਤਨ ਟਾਟਾ ਨੇ ਆਪਣੀ ਕਈ ਮਹੱਤਵਪੂਰਨ ਉਪਲਬਧੀਆਂ ਰਾਹੀਂ ਟਾਟਾ ਗਰੁੱਪ ਨੂੰ ਵਿਸ਼ਵ ਪੱਧਰ ‘ਤੇ ਮੰਨਵਾਇਆ ਅਤੇ ਭਾਰਤੀ ਉਦਯੋਗ ਨੂੰ ਇਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਭਾਰਤੀ ਉਦਯੋਗ ਜਗਤ ‘ਚ ਚੁੱਪ ਛਾ ਗਈ ਹੈ, ਅਤੇ ਦੇਸ਼ ਦੀਆਂ ਵੱਡੀਆਂ ਹਸਤੀਆਂ ਨੇ ਵੀ ਉਨ੍ਹਾਂ ਦੇ ਚਲੇ ਜਾਣ ‘ਤੇ ਦੁੱਖ ਜ਼ਾਹਿਰ ਕੀਤਾ ਹੈ।

28 ਦਸੰਬਰ 1937 ਨੂੰ ਹੋਇਆ ਜਨਮ

ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਮੁੰਬਈ ਵਿੱਚ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਅਮਰੀਕਾ ਦੇ ਆਰਸਟਿਨ ਯੂਨੀਵਰਸਿਟੀ ਤੋਂ ਹਾਸਲ ਕੀਤੀ। 1962 ਵਿੱਚ ਟਾਟਾ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ ਅਤੇ ਅਖ਼ਿਰਕਾਰ 1991 ਵਿੱਚ ਟਾਟਾ ਗਰੁੱਪ ਦੇ ਚੇਅਰਮੈਨ ਬਣੇ। ਉਨ੍ਹਾਂ ਦੇ ਚੇਅਰਮੈਨ ਰਹਿੰਦੇ ਹੋਏ, ਕਈ ਨਵੀਆਂ ਕੰਪਨੀਆਂ ਦੀ ਸਥਾਪਨਾ ਕੀਤੀ ਗਈ, ਜਿਵੇਂ ਟਾਟਾ ਨੈਨੋ, ਟਾਟਾ ਮੋਟਰਸ ਅਤੇ ਟਾਟਾ ਸਟੀਲ।

ਕਈ ਮੁਲਕਾਂ ਵਿੱਚ ਟਾਟਾ ਗਰੁੱਪ ਦਾ ਦਬਦਬਾ

ਉਨ੍ਹਾਂ ਦੀ ਵਪਾਰਕ ਦੂਰਦਰਸ਼ਤਾ ਅਤੇ ਨੈਤਿਕਤਾ ਨੇ ਉਨ੍ਹਾਂ ਨੂੰ ਭਾਰਤ ਵਿੱਚ ਇਕ ਆਦਰਸ਼ ਨੇਤਾ ਬਣਾ ਦਿੱਤਾ। ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਟਾਟਾ ਗਰੁੱਪ ਦੀ ਮੌਜੂਦਗੀ ਨੂੰ ਕਈ ਮੁਲਕਾਂ ਤੱਕ ਫੈਲਾਇਆ ਅਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ। ਟਾਟਾ ਗਰੁੱਪ ਨੇ ਲੱਖਾਂ ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ ਹੈ। ਇਹਨਾਂ ਸਭ ਪਰਿਵਾਰਾਂ ਲਈ ਰਤਨ ਟਾਟਾ ਇਕ ਮਸੀਹਾ ਵਰਗੇ ਸਨ।

ਰਤਨ ਟਾਟਾ ਦਾ ਦੇਹਾਂਤ ਇੱਕ ਵੱਡੀ ਘਾਟ

ਰਤਨ ਟਾਟਾ ਦਾ ਦੇਹਾਂਤ ਸਿਰਫ ਇੱਕ ਨਿੱਜੀ ਘਾਟ ਨਹੀਂ ਹੈ, ਸਗੋਂ ਭਾਰਤੀ ਉਦਯੋਗ ਲਈ ਵੀ ਇਕ ਵੱਡੀ ਘਾਟ ਹੈ। ਉਨ੍ਹਾਂ ਦੇ ਯੋਗਦਾਨ ਅਤੇ ਨੇਤ੍ਰਤਵ ਲਈ ਉਨ੍ਹਾਂ ਨੂੰ ਸਦਾ ਯਾਦ ਕੀਤਾ ਜਾਵੇਗਾ।

ਉਨ੍ਹਾਂ ਦੀ ਵਿਰਾਸਤ

ਰਤਨ ਟਾਟਾ ਸਿਰਫ ਇੱਕ ਵਪਾਰੀ ਨਹੀਂ ਸਨ, ਸਗੋਂ ਇੱਕ ਦਾਨਸ਼ੀਲ ਇਨਸਾਨ ਵੀ ਸਨ। ਉਨ੍ਹਾਂ ਨੇ ਆਪਣੀ ਸਾਰੀ ਦੌਲਤ ਦਾ ਇੱਕ ਵੱਡਾ ਹਿੱਸਾ ਚੈਰਟੀ ਲਈ ਦਾਨ ਕੀਤਾ।

India’s iconic businessman and former chairman of Tata Group, Ratan Tata, is no longer with us. He had been unwell for some time and passed away at the age of 86 at Mumbai’s Breach Candy Hospital. His demise has left not only the Indian industry but the entire nation in deep shock. Through numerous significant achievements, Ratan Tata elevated the Tata Group to a global level and gave Indian industry a new direction. The news of his passing has brought silence to the business world, with many of the country’s prominent figures expressing their grief over his death.

Born on 28 December 1937

Ratan Tata was born on December 28, 1937. He received his early education in Mumbai and later completed his higher studies at the University of Austin, USA. After joining Tata Group in 1962, he held various key positions and eventually became the chairman in 1991. During his tenure, Tata Group established several new companies, including Tata Nano, Tata Motors, and Tata Steel.

Tata Group’s Influence Spanned Many Countries

Ratan Tata’s business vision and ethical leadership made him an exemplary figure in India. Under his leadership, Tata Group expanded its presence globally and made remarkable contributions to various sectors. Tata Group provided employment to millions of families, for whom Ratan Tata was considered nothing short of a savior.

Ratan Tata’s Demise: A Major Loss

Ratan Tata’s passing is not just a personal loss but a major blow to Indian industry. He will always be remembered for his contributions and leadership.

His Legacy

Ratan Tata wasn’t just a businessman but a philanthropist as well. He donated a large portion of his wealth to charity, contributing to education, healthcare, and rural development through the Tata Trusts. His passing marks the end of an era, but his legacy will continue to live on through Tata Group and the positive impact he had on society.