Robbers entered the bank with their faces covered! They committed a major heist after throwing chili powder into the employees’ eyes
ਬੈਂਕ ‘ਚ ਮੂੰਹ ਬੰਨ੍ਹ ਕੇ ਵੜ ਆਏ ਲੁਟੇਰੇ ! ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਕਰ ਗਏ ਵੱਡੀ ਵਾਰਦਾਤ
ਨਾਗਪੁਰ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਨਾਗਪੁਰ ਵਿਚ ਬੈਂਕ ਵਿਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 28 ਸਾਲਾ ਨੌਜਵਾਨ ਨੇ ਬੈਂਕ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਲਾਲ ਮਿਰਚ ਪਾਊਡਰ ਪਾ ਕੇ ਉਨ੍ਹਾਂ ਤੋਂ 4.53 ਲੱਖ ਰੁਪਏ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ।ਪਰ ਬੈਂਕ ਕਰਮਚਾਰੀਆਂ ਨੇ ਉਸ ਦਾ ਪਿੱਛਾ ਕੀਤਾ। ਪੁਲਸ ਦੀ ਮਦਦ ਨਾਲ ਉਸ ਨੂੰ ਕਰੀਬ ਇਕ ਕਿਲੋਮੀਟਰ ਦੂਰ ਫੜ ਲਿਆ ਗਿਆ। ਪੁਲਸ ਨੇ ਮੁਲਜ਼ਮ ਕੋਲੋਂ ਲੁੱਟੀ ਗਈ ਪੂਰੀ 4.53 ਲੱਖ ਰੁਪਏ ਦੀ ਰਕਮ ਬਰਾਮਦ ਕਰ ਲਈ ਹੈ। ਘਟਨਾ ਨਾਗਪੁਰ ਦੇ ਭਾਂਡੇ ਪਲਾਟ ਇਲਾਕੇ ਵਿਚ ਵੀਰਵਾਰ ਸ਼ਾਮ ਕਰੀਬ 5:30 ਵਜੇ ਵਾਪਰੀ। ਬੈਂਕ ਮੁਲਾਜ਼ਮ ਏ.ਟੀ.ਐੱਮ. ਤੋਂ ਕੈਸ਼ ਲੈ ਕੇ ਐੱਸ.ਬੀ.ਆਈ. ਬ੍ਰਾਂਚ ਵਾਪਸ ਪਰਤ ਰਹੇ ਸਨ। ਪੂਰੀ ਘਟਨਾ ਬੈਂਕ ਦੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ। ਇਸ ਦੀ ਵੀਡੀਓ ਸ਼ੁੱਕਰਵਾਰ ਨੂੰ ਸਾਹਮਣੇ ਆਈ ਹੈ।

