“BJP Leader & Famous Kabaddi Promoter Rupa Sohana Receives Fresh Extortion Threat of ₹5 Crore”
“BJP ਆਗੂ ਤੇ ਨਾਮੀ ਕਬੱਡੀ ਪ੍ਰਮੋਟਰ ਰੂਪਾ ਸੋਹਾਣਾ ਨੂੰ ਫਿਰ ਆਈ ਫਿਰੌਤੀ ਦੀ ਧਮਕੀ, 5 ਕਰੋੜ ਰੁਪਏ ਦੀ ਮੰਗ”

25 ਮਾਰਚ 2026 ਲੁਧਿਆਣਾ – ਪੰਜਾਬ ਵਿੱਚ ਫਿਰ ਇੱਕ ਵੱਡੀ ਫਿਰੌਤੀ ਦੀ ਘਟਨਾ ਸਾਹਮਣੇ ਆਈ ਹੈ। ਭਾਜਪਾ ਆਗੂ ਅਤੇ ਪੰਜਾਬ ਦੇ ਮਸ਼ਹੂਰ ਕਬੱਡੀ ਪ੍ਰਮੋਟਰ ਰੂਪਾ ਸੋਹਾਣਾ ਨੂੰ ਅਣਪਛਾਤੇ ਨੰਬਰ ਤੋਂ ਫਿਰੌਤੀ ਦੀ ਧਮਕੀ ਆਈ ਹੈ। ਧਮਕੀ ਵਿੱਚ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ‘ਤੇ ਜਾਨੀ ਨੁਕਸਾਨ ਪਹੁੰਚਾਉਣ ਦੀ ਖੁੱਲ੍ਹੀ ਧਮਕੀ ਦਿੱਤੀ ਗਈ ਹੈ। ਧਮਕੀ ਵਾਲੀ ਕਾਲ ਵਿੱਚ ਰੂਪਾ ਸੋਹਾਣਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸੋਹਾਣਾ ਕਬੱਡੀ ਕੱਪ ਦਾ ਵੀ ਜ਼ਿਕਰ ਕੀਤਾ ਗਿਆ।
ਰੂਪਾ ਸੋਹਾਣਾ ਨੇ ਤੁਰੰਤ ਲੁਧਿਆਣਾ ਪੁਲਿਸ ਨੂੰ ਸੂਚਿਤ ਕੀਤਾ ਅਤੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੂੰ ਆਪ ਆਗੂ ਮਨਕੀਰਤ ਔਲਖ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ। ਇਸ ਘਟਨਾ ਨਾਲ ਪੰਜਾਬ ਵਿੱਚ ਫਿਰੌਤੀ ਗਿਰੋਹਾਂ ਦੀ ਵਧਦੀ ਗਤੀਵਿਧੀ ਫਿਰ ਚਰਚਾ ਵਿੱਚ ਆ ਗਈ ਹੈ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਹੈ ਅਤੇ ਫੋਨ ਨੰਬਰ ਟ੍ਰੈਕ ਕਰਨ ਲਈ ਟੈਕਨੀਕਲ ਟੀਮ ਲਗਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵੀ ਰੂਪਾ ਸੋਹਾਣਾ ਨੂੰ ਫਿਰੌਤੀ ਦੀਆਂ ਕਈ ਧਮਕੀਆਂ ਆ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਪਿਛਲੇ ਸਾਲ ਵੀ ਪੁਲਿਸ ਤੋਂ ਸੁਰੱਖਿਆ ਮੰਗੀ ਸੀ। ਇਸ ਘਟਨਾ ਨੇ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
