50 ਯਾਤਰੀਆਂ ਸਮੇਤ ਰੂਸ ਦਾ An-24 ਜਹਾਜ਼ ਲਾਪਤਾ, ਅਮੂਰ ਖੇਤਰ ’ਚ ਟਿੰਡਾ ਜਾ ਰਿਹਾ ਸੀ, ਕੰਟਰੋਲ ਰੂਮ ਨਾਲ ਸੰਪਰਕ ਟੁੱਟਾ

ਮਾਸਕੋ, 24 ਜੁਲਾਈ, 2025 : 50 ਯਾਤਰੀਆਂ ਸਮੇਤ ਰੂਸ ਦਾ An-24 ਜਹਾਜ਼, ਜੋ ਅਮੂਰ ਖੇਤਰ ’ਚ ਟਿੰਡਾ ਸ਼ਹਿਰ ਜਾ ਰਿਹਾ ਸੀ, ਅੱਜ ਕੰਟਰੋਲ ਰੂਮ ਨਾਲ ਸੰਪਰਕ ਟੁੱਟਣ ਬਾਅਦ ਲਾਪਤਾ ਹੋ ਗਿਆ। ਅੰਗਾਰਾ ਏਅਰਲਾਈਨਜ਼ ਦਾ ਜਹਾਜ਼ ਸੀ, ਜਿਸ ’ਤੇ 43-46 ਯਾਤਰੀ ਹੋ ਸਕਦੇ ਹਨ। ਖੋਜ ਲਈ ਟੀਮਾਂ ਮੌਕੇ ’ਤੇ ਰਵਾਨਾ ਹੋਈਆਂ।
ਖੇਤਰੀ ਗਵਰਨਰ ਵਾਸਿਲੀ ਓਰਲੋਵ ਨੇ ਦੱਸਿਆ ਕਿ 5 ਬੱਚੇ ਅਤੇ 6 ਕਰਮਚਾਰੀ ਵੀ ਸਨ। ਅਧਿਕਾਰੀਆਂ ਨੇ ਅਜੇ ਕਾਰਨ ਜਾਂ ਮੌਜੂਦਗੀ ਦਾ ਪਤਾ ਨਹੀਂ ਲਗਾਇਆ।