“Rs 49.60 Crore to be Spent on Roads in Sanaur Constituency: CM Bhagwant Mann”
“ਹਲਕਾ ਸਨੌਰ ਦੀਆਂ ਸੜਕਾਂ ਉੱਤੇ ਖਰਚੇ ਜਾਣਗੇ 49.60 ਕਰੋੜ ਰੁਪਏ: CM ਭਗਵੰਤ ਮਾਨ”

30 ਮਾਰਚ 2026 ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਸਨੌਰ ਵਿਚ ਸੜਕਾਂ ਦੇ ਵਿਕਾਸ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਦੀਆਂ ਸੜਕਾਂ ਉੱਤੇ ਕੁੱਲ 49.60 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪਟਿਆਲਾ-ਪਹੇਵਾ ਸੜਕ ਦਾ ਨਵੀਨੀਕਰਨ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਬਹੁਤ ਛੇਤੀ ਇਸ ਨੂੰ ਫੋਰ ਲੇਨ ਬਣਾਇਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਸੜਕਾਂ ਉੱਤੇ ਲੁੱਕ ਦੀ ਥਾਂ ਥੁੱਕ ਲਾਉਂਦੀਆਂ ਸਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੁਣ ਹਰ ਸੜਕ ਲਈ ਪੰਜ ਸਾਲ ਤੱਕ ਠੇਕੇਦਾਰ ਜ਼ਿੰਮੇਵਾਰ ਰਹੇਗਾ। ਜੇਕਰ ਸੜਕ ਟੁੱਟੀ ਤਾਂ ਠੇਕੇਦਾਰ ਖੁਦ ਠੀਕ ਕਰਵਾਏਗਾ। ਇਸ ਨਾਲ ਸੜਕਾਂ ਦੀ ਗੁਣਵੱਤਾ ਬਿਹਤਰ ਰਹੇਗੀ ਤੇ ਲੋਕਾਂ ਨੂੰ ਲੰਮੇ ਸਮੇਂ ਤੱਕ ਚੰਗੀਆਂ ਸੜਕਾਂ ਮਿਲਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸੜਕਾਂ, ਬਿਜਲੀ ਤੇ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਉੱਤੇ ਖਾਸ ਧਿਆਨ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਪੰਜਾਬ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।
