Sardulgarh (Mansa) team of Animal Husbandry Department organized Cow Welfare Camp at Pind Raipur
ਪਸ਼ੂ ਪਾਲਣ ਵਿਭਾਗ ਦੀ ਸਰਦੂਲਗੜ੍ਹ (ਮਾਨਸਾ) ਟੀਮ ਵੱਲੋਂ ਪਿੰਡ ਰਾਏਪੁਰ ਗਊ ਭਲਾਈ ਕੈਂਪ ਲਗਾਇਆ ਗਿਆ

ਸ੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਰਾਏਪੁਰ ਵਿਖੇ ਪੰਜਾਬ ਦੀ ਆਵਾਜ਼ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮਾਣਯੋਗ ਪਸ਼ੂ ਪਾਲਣ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਦੀਆਂ ਹਦਾਇਤਾਂ ਤੇ ਚਲਦੇ ਹੋਏ ਮਾਨਯੋਗ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਸ਼੍ਰੀ ਰਾਹੁਲ ਭੰਡਾਰੀ ਜੀ ਦੀ ਅਗਵਾਈ ਹੇਠ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਮਾਨਯੋਗ ਡਾਇਰੈਕਟਰ ਪਸ਼ੂ ਪਾਲਣ ਜੀ ਦੀ ਯੋਗ ਰਹਿਨੁਮਾਈ ਅਤੇ ਡਾ ਰਵੀਕਾਂਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਸ਼ੂ ਪਾਲਣ ਵਿਭਾਗ ਦੀ ਸਰਦੂਲਗੜ੍ਹ (ਮਾਨਸਾ) ਟੀਮ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬਿਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਕੀਤਾ ਗਿਆ ਅਤੇ 25 ਹਜਾਰ ਰੁਪਏ ਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ ।ਇਸ ਮੌਕੇ ਮੌਜੂਦ ਸੀਨੀਅਰ ਵੈਟਨਰੀ ਅਫਸਰ ਡਾ ਗਨਪਤ ਸਿੰਘ, ਵੈਟਰਨਰੀ ਅਫਸਰ ਡਾ ਸੰਨੀ ਗੋਇਲ, ਡਾ ਰਕੇਸ਼ ਕੁਮਾਰ, ਡਾ ਹਰਮਨਜੀਤ ਸਿੰਘ ਨੇ ਗਊਸ਼ਾਲਾ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਪ੍ਰਬੰਧਕਾਂ ਨੂੰ ਗਊਆਂ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਵੈਟਨਰੀ ਇੰਸਪੈਕਟਰ ਕਰਮਜੀਤ ਸਿੰਘ , ਕ੍ਰਿਸ਼ਨ ਸਿੰਘ ਅਤੇ ਦਰਜਾਚਾਰ ਤਰਸੇਮ ਸਿੰਘ ਅਤੇ ਹਾਕਮ ਸਿੰਘ ਹਾਜ਼ਰ ਸਨ। ਸ਼੍ਰੀ ਗਊਸ਼ਾਲਾ ਕਮੇਟੀ ਰਾਏਪੁਰ ਦੇ ਪ੍ਰਧਾਨ ਸਰਦਾਰ ਬਰਖਾ ਸਿੰਘ ਅਤੇ ਖਜ਼ਾਨਚੀ ਮਨਦੀਪ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਸਰਦੂਲਗੜ੍ਹ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਬਹੁਤ ਧੰਨਵਾਦ ਕੀਤਾ।
