ਸਰਨਾ ਧੜੇ ਦੇ ਨੇਤਾ ਵੱਲੋਂ ਪੰਥਕ ਅਰਦਾਸ ‘ਚ ਤਬਦੀਲੀ, ਦਿੱਲੀ ਕਮੇਟੀ ਨੇ ਕੀਤੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ

ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਹਾਰ ਚੁੱਕੇ ਸਰਨਾ ਧੜੇ ਦੇ ਇੱਕ ਵਧੀਕ ਨੇਤਾ ਵੱਲੋਂ ਪੰਥਕ ਅਰਦਾਸ ਵਿੱਚ ਤਬਦੀਲੀ ਕਰਨ ਦਾ ਮਾਮਲਾ ਗੰਭੀਰ ਰੂਪ ਧਾਰਣ ਕਰ ਗਿਆ ਹੈ। ਦਿੱਲੀ ਕਮੇਟੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਨਾ ਧੜੇ ਦੇ ਵਿਅਕਤੀ ਨੇ ਪੰਥਕ ਅਰਦਾਸ ਵਿੱਚ ਤਬਦੀਲੀ ਕਰਕੇ ਸਿੱਖ ਮਰਯਾਦਾ ਦੀ ਉਲੰਘਣਾ ਕੀਤੀ ਹੈ। ਦਿੱਲੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਜੋ ਵਿਅਕਤੀ ਆਪਣੇ ਆਪ ਨੂੰ ਪੰਥਕ ਦੱਸਦਾ ਸੀ, ਹੁਣ ਉਹਦੇ ਹੀ ਕਰਮ ਪੰਥ ਵਿਰੋਧੀ ਸਾਬਤ ਹੋ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੰਥਕ ਸਾਥੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇ।