“SGPC’s Sikh Mission Sets Up Stall at Delhi World Book Fair to Promote Sikhism”

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਅਤੇ ਸ. ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਨੁੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਦੇ ਸਿੱਖ ਮਿਸ਼ਨ ਦਿੱਲੀ ਵੱਲੋਂ ਮਿਤੀ 1 ਫਰਵਰੀ ਤੋ 9 ਫਰਵਰੀ ਤੱਕ ਪ੍ਰਗਤੀ ਮੈਦਾਨ ਦਿੱਲੀ ਵਿਚ ਲੱਗ ਰਹੇ ਵਿਸ਼ਵ ਪੁਸਤਕ ਮੇਲੇ ਵਿਚ ਹਰ ਸਾਲ ਦੀ ਤਰਾਂ ਸਟਾਲ ਲਗਾ ਕੇ ਸਮੂਲੀਅਤ ਕੀਤੀ ਜਾ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ. ਸੁਰਿੰਦਰ ਪਾਲ ਸਿੰਘ ਸਮਾਣਾ ਇੰਚਾਰਜ਼ ਸਿੱਖ ਮਿਸ਼ਨ ਦਿੱਲੀ ਨੇ ਦੱਸਿਆ ਕਿ ਇਹਨਾਂ ਸਟਾਲਾਂ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਜਾਦੀਆਂ ਗੁਰਬਾਣੀ ਦੀਆਂ ਪੋਥੀਆਂ, ਨਿਤਨੇਮ ਅਤੇ ਹੋਰ ਬਾਣੀਆਂ ਦੇ  ਗੁਟਕਾ ਸਾਹਿਬ, ਗੁਰਬਾਣੀ ਵਿਆਖਿਆ ਦੇ ਟੀਕੇ ਅਤੇ ਸਟੀਕ, ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ, ਸਿੱਖ ਇਤਹਾਸ, ਇਤਿਹਾਸਿਕ ਗੁਰਦੁਆਰਿਆਂ ਦੇ ਵੇਰਵੇ, ਸਿੱਖ ਫਲਸਫੇ, ਸਿੱਖ ਸੂਰਬੀਰ ਸਰਦਾਰਾਂ ਦੇ ਜੀਵਨ ਸਬੰਧੀ ਪੁਸਤਕਾ ਨੂੰ ਇਸ ਵਿਸ਼ਵ ਪੁਸਤਕ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਪਾਠਕਾਂ ਲਈ ਪੇਸ਼ ਕੀਤਾ ਜਾਏਗਾ । ਪਾਠਕ ਸ੍ਰੋਮਣੀ ਕਮੇਟੀ ਦੇ ਸਟਾਲ ਹਾਲ ਨੰਬਰ 2-3 ਸਟਾਲ ਨੰਬਰ ਆਰ 6 ਤੇ ਪਹੁੰਚ ਕੇ ਉਪਰੋਕਤ ਸਾਹਿਤ ਪ੍ਰਾਪਤ ਕਰ ਸੱਕਦੇ ਹਨ । ਇਸ ਦੌਰਾਨ ਭਾਈ ਪ੍ਰਭ ਸਿੰਘ ਪ੍ਰਚਾਰਕ ਨੇ ਸਟਾਲ ਦੇ ਆਰੰਭਤਾ ਦੀ ਅਰਦਾਸ ਕੀਤੀ । ਇਸ ਮੌਕੇ ਭਾਈ ਕਮਲਪ੍ਰੀਤ ਸਿੰਘ ਪ੍ਰਚਾਰਕ, ਭਾਈ ਇਕਬਾਲ ਸਿੰਘ, ਭਾਈ ਤਰਸੇਮ ਸਿੰਘ, ਭਾਈ ਬਲਜਿੰਦਰ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।