
ਗੈਂਟ ਬੈਲਜੀਅਮ- ਸਰਬਜੀਤ ਸਿੰਘ ਬਨੂੜ- ਗੁਰਦਵਾਰਾ ਮਾਤਾ ਸਾਹਿਬ ਕੌਰ ਗੈਂਟ ਤੋਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਸਿੱਖ ਬੱਚਿਆਂ ਨੇ ਗੈਂਟ ਦੇ ਡੌਨ ਬੋਸਕੋ ਸਕੂਲ ਵਿਖੇ ਤਕਰੀਬਨ 400 ਬੱਚਿਆਂ ਨੂੰ ਸਿੱਖ ਧਰਮ ਸਬੰਧੀ ਮੁਢਲੀ ਜਾਣਕਾਰੀ ਦਿੱਤੀ ਗਈ।
ਗੁਰਦਵਾਰਾ ਮਾਤਾ ਸਾਹਿਬ ਕੌਰ ਵਿੱਚ ਦੋ ਦਿਨਾਂ ਪ੍ਰੋਗਰਾਮ ਵਿਚ ਗੈਂਟ ਤੋਂ ਕਰਨਦੀਪ ਸਿੰਘ, ਦੀਪਿੰਦਰ ਸਿੰਘ, ਹਰਨੂਰ ਕੌਰ, ਵਰਿੰਦਰ ਕੌਰ ਅਤੇ ਹਰਨਿੰਦਰ ਕੌਰ ਨੇ ਡੱਚ ਭਾਸ਼ਾ ਵਿਚ ਬੈਲਜੀਅਮ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਿੱਖੀ ਬਾਰੇ, 5 ਕਕਾਰਾ ਦੀ ਮਹੱਤਤਾ , ਗੁਰੁਘਰ ਅਤੇ ਸਿੱਖ ਧਰਮ ਨਾਲ ਸਬੰਧਿਤ ਹੋਰ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਤਾ ਜੋ ਇਥੋਂ ਦੇ ਵਸਨੀਕਾ ਨੂੰ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਦੀ ਪਹਿਚਾਣ ਹੋ ਸਕੇ।
ਜਿਕਰਯੋਗ ਹੈ ਕਿ ਬੈਲਜੀਅਮ ਵਿੱਚ ਸਥਿਤ ਲੁਵਨ ਯੂਨੀਵਰਸਿਟੀ ਵੱਲੋਂ ਸਿੱਖ ਧਰਮ ਤੇ ਰਿਸਰਚ ਕਰ ਰਹੇ ਵਿਦਿਆਰਥੀਆਂ ਅਤੇ ਡੌਨ ਬੋਸਕੋ ਸਕੂਲ ਗੈਂਟ ਦੇ ਧਰਮ ਦੇ ਟੀਚਰ ਵੱਲੋਂ ਫਰਵਰੀ ਵਿੱਚ ਗੁਰਦਵਾਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਆ ਕੇ ਸਿੱਖ ਯੂਥ ਨਾਲ ਸਿੱਖ ਧਰਮ ਬਾਰੇ ਚਰਚਾ ਕਰ ਰੂਬਰੂ ਹੋਣਗੇ।