“If India is One, Why Bhagat Singh Shown with Turban in Punjab & Cap in Haryana?
“ਜੇ ਇੰਡੀਆ ਇੱਕ ਹੈ ਤਾਂ ਭਗਤ ਸਿੰਘ ਨੂੰ ਪੰਜਾਬ ‘ਚ ਦਸਤਾਰਧਾਰੀ ਅਤੇ ਹਰਿਆਣੇ ‘ਚ ਟੋਪੀਧਾਰੀ ਕਿਉਂ? : ਸਿਮਰਨਜੀਤ ਸਿੰਘ ਮਾਨ”

23 ਮਾਰਚ 2026 ਫਤਿਹਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇੰਡੀਆ ਦੀ ਏਕਤਾ ‘ਤੇ ਵੱਡਾ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੇ ਇੰਡੀਆ ਇੱਕ ਹੈ ਤਾਂ ਭਗਤ ਸਿੰਘ ਨੂੰ ਪੰਜਾਬ ਵਿਚ ਦਸਤਾਰਧਾਰੀ ਸਿੱਖ ਅਤੇ ਹਰਿਆਣੇ ਵਿਚ ਟੋਪੀਧਾਰੀ ਹਿੰਦੂ ਵਜੋਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਦਫਤਰਾਂ ਵਿਚ ਲਗਾਈਆਂ ਭਗਤ ਸਿੰਘ ਦੀਆਂ ਫੋਟੋਆਂ ਵੀ ਇਸ ਫਰਕ ਨੂੰ ਉਜਾਗਰ ਕਰਦੀਆਂ ਹਨ।
ਮਾਨ ਨੇ ਭਗਤ ਸਿੰਘ ਵੱਲੋਂ ਅੰਗਰੇਜ਼ ਅਫਸਰ ਜੋਹਨ ਸਾਂਡਰਸ ਅਤੇ ਅੰਮ੍ਰਿਤਧਾਰੀ ਸਿੱਖ ਹੌਲਦਾਰ ਚੰਨਣ ਸਿੰਘ ਦੀ ਹੱਤਿਆ ਅਤੇ ਅਸੈਂਬਲੀ ਵਿਚ ਬੰਬ ਸੁੱਟਣ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਇਹ ਕੰਮ ਦਹਿਸਤਗਰਦੀ ਸੀ ਜਾਂ ਨਹੀਂ? ਉਨ੍ਹਾਂ ਟ੍ਰਿਬਿਊਨ ਅਦਾਰੇ ‘ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਇਹ ਅਦਾਰਾ ਦਹਿਸਤਗਰਦੀ ਨੂੰ ਗਲਤ ਸਮਝਦਾ ਹੈ ਪਰ ਭਗਤ ਸਿੰਘ ਵਾਲੀ ਘਟਨਾ ਨੂੰ ਠੀਕ ਮੰਨਦਾ ਹੈ। ਲਾਲਾ ਲਾਜਪਤ ਰਾਏ ਦੀ ਮੌਤ ਨੂੰ ਲਾਠੀਆਂ ਨਾਲ ਜੋੜਨ ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਉਹ ਦਿਲ ਦੇ ਦੌਰੇ ਨਾਲ ਮਰੇ ਸਨ। ਉਨ੍ਹਾਂ ਹਿੰਦੂ ਪ੍ਰੈਸ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਵੱਖ-ਵੱਖ ਸਮਿਆਂ ਉੱਤੇ ਵੱਖਰੀ ਵਿਚਾਰਧਾਰਾ ਰੱਖਦੀ ਹੈ।
ਮਾਨ ਨੇ ਫਾਂਸੀ ਵਿਰੋਧੀ ਰਵੱਈਆ ਜ਼ਾਹਰ ਕੀਤਾ ਅਤੇ ਕਿਹਾ ਕਿ ਹਿੰਦੂ-ਸਿੱਖ ਝਗੜੇ ਨੂੰ ਉਜਾਗਰ ਕਰਨ ਦਾ ਮਕਸਦ ਕੀ ਹੈ। ਉਨ੍ਹਾਂ ਨੇ ਇੰਡੀਆ ਦੇ ਹੁਕਮਰਾਨਾਂ ਤੋਂ ਮੁਲਕ ਨਿਵਾਸੀਆਂ ਨੂੰ ਜਵਾਬ ਮੰਗਿਆ ਕਿ ਭਗਤ ਸਿੰਘ ਵੱਲੋਂ ਬੰਬ ਸੁੱਟਣਾ ਦਹਿਸਤਗਰਦੀ ਸੀ ਜਾਂ ਨਹੀਂ। ਇਹ ਬਿਆਨ ਫਤਿਹਗੜ੍ਹ ਸਾਹਿਬ ਵਿਖੇ ਦਿੱਤਾ ਗਿਆ ਅਤੇ ਇਸ ਨੇ ਰਾਜਨੀਤਕ ਗਰਮਾਹਟ ਪੈਦਾ ਕਰ ਦਿੱਤੀ ਹੈ।
