Singh Sahib Giani Harpreet Singh Raises Sharp Questions on Minority Rights Day: ‘Rights Limited to Calendar Dates?
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਘੱਟ ਗਿਣਤੀ ਅਧਿਕਾਰ ਦਿਵਸ ‘ਤੇ ਸਖ਼ਤ ਸਵਾਲ ਉਠਾਏ: ‘ਘੱਟ ਗਿਣਤੀਆਂ ਦੇ ਹੱਕ ਕੈਲੰਡਰ ਤਾਰੀਖਾਂ ਤੱਕ ਸੀਮਿਤ?

19 ਦਸੰਬਰ 2025, ਅੰਮ੍ਰਿਤਸਰ – ਘੱਟ ਗਿਣਤੀ ਅਧਿਕਾਰ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਬਿਆਨ ਜਾਰੀ ਕਰਕੇ ਘੱਟ ਗਿਣਤੀਆਂ ਦੀ ਹਾਲਤ ‘ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਦਿਨ ਨੂੰ ਯਾਦ ਤਾਂ ਕੀਤਾ ਪਰ ਅਸਲ ਸਵਾਲ ਇਹ ਹੈ ਕਿ ਘੱਟ ਗਿਣਤੀਆਂ ਦੇ ਹੱਕ ਸਿਰਫ਼ ਕੈਲੰਡਰ ਤਾਰੀਖਾਂ ਤੱਕ ਸੀਮਿਤ ਰਹਿ ਗਏ ਹਨ?
ਸਿੰਘ ਸਾਹਿਬ ਨੇ ਭਾਰਤੀ ਸੰਵਿਧਾਨ ਵਿੱਚ ਘੱਟ ਗਿਣਤੀਆਂ ਨੂੰ ਮਿਲੇ ਅਧਿਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਰਮ, ਸਭਿਆਚਾਰ, ਭਾਸ਼ਾ ਤੇ ਸਿੱਖਿਆ ਸੰਸਥਾਵਾਂ ਦੀ ਰੱਖਿਆ ਦੇ ਅਧਿਕਾਰ ਕਾਗਜ਼ਾਂ ਵਿੱਚ ਹਨ ਪਰ ਜ਼ਮੀਨ ‘ਤੇ ਨਹੀਂ। ਸਿੱਖਾਂ ਤੋਂ ਲੈ ਕੇ ਹੋਰ ਘੱਟ ਗਿਣਤੀਆਂ ਤੱਕ ਧਾਰਮਿਕ ਆਜ਼ਾਦੀ ‘ਤੇ ਦਖ਼ਲ, ਸੰਸਥਾਵਾਂ ‘ਤੇ ਕਬਜ਼ੇ, ਇਨਸਾਫ਼ ਵਿੱਚ ਦੇਰੀ ਤੇ ਡਰ ਦਾ ਮਾਹੌਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰਨ, ਉਥੇ ਲੋਕਤੰਤਰ ਸਿਰਫ਼ ਦਾਅਵਾ ਬਣ ਕੇ ਰਹਿ ਜਾਂਦਾ ਹੈ।
ਸਿੰਘ ਸਾਹਿਬ ਨੇ ਅਪੀਲ ਕੀਤੀ ਕਿ ਘੱਟ ਗਿਣਤੀਆਂ ਲਈ ਇਹ ਦਿਨ ਬਿਆਨਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਸਗੋਂ ਬਰਾਬਰੀ, ਇਨਸਾਫ਼ ਤੇ ਆਦਰ ਦੀ ਗਰੰਟੀ ਬਣਨਾ ਚਾਹੀਦਾ ਹੈ ਪਰ ਅਫਸੋਸ ਕਿ ਅਜੇ ਤੱਕ ਕੋਈ ਸਰਕਾਰ ਢੁੱਕਵੇਂ ਕਦਮ ਨਹੀਂ ਚੁੱਕ ਸਕੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਘੱਟ ਗਿਣਤੀਆਂ ਦੇ ਹੱਕਾਂ ਦੀ ਰੱਖਿਆ ਲਈ ਆਵਾਜ਼ ਉਠਾਉਂਦੇ ਰਹਾਂਗੇ। ਇਹ ਬਿਆਨ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਨਵੀਂ ਚਰਚਾ ਛੇੜ ਰਿਹਾ ਹੈ।
