Singh Sahib Giani Harpreet Singh’s Resignation a Concern for the Panth: Bhai Jasvir Singh Khalsa.ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪੰਥ ਲਈ ਚਿੰਤਾਜਨਕ: ਭਾਈ ਜਸਵੀਰ ਸਿੰਘ ਖਾਲਸਾ

ਜਲੰਧਰ • ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਅਣਸੁਖਾਵੇਂ ਹਾਲਾਤਾਂ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਦਿੱਤਾ ਗਿਆ ਹੈ, ਉਹ ਇਹ ਮਾਮਲਾ ਸਮੁੱਚੇ ਪੰਥ ਲਈ ਵਿਚਾਰਨਯੋਗ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅੱਜ ਸ਼ਾਮੀਂ ਤਖਤ ਸ੍ਰੀ ਦਮਦਮਾ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਰੇ ਹੋਏ ਮਨ ਨਾਲ ਸਿੱਖ ਕੌਮ ਨੂੰ ਸੰਬੋਧਨ ਹੁੰਦਿਆਂ ਜੋ ਕੁੱਝ ਕਿਹਾ ਉਹ ਨਿਸ਼ਚੇ ਹੀ ਵਿਚਾਰਨਯੋਗ ਹੈ। ਕੀ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਜੋ ਮਰਜ਼ੀ ਜਦੋਂ ਮਰਜ਼ੀ ਘਟੀਆ ਤੋਂ ਘਟੀਆ ਸ਼ਬਦਾਵਲੀ ਨਾਲ ਸੰਬੋਧਨ ਹੋ ਸਕਦਾ ਹੈ ? ਪਿਛਲੇ ਦਿਨੀਂ ਜੋ ਸ. ਵਿਰਸਾ ਸਿੰਘ ਵਲਟੋਹਾ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਜੋ ਇਲਜ਼ਾਮ ਤਰਾਸ਼ੀ ਕੀਤੀ, ਉਹ ਅਤਿ ਹੀ ਘਟੀਆ ਦਰਜੇ ਦੀ ਸੀ ਅਤੇ ਇਹ ਸਭ ਕੁੱਝ ਕਈ ਦਿਨ ਇਸੇ ਤਰ੍ਹਾਂ ਹੀ ਚੱਲਦਾ ਰਿਹਾ।

ਹੈਰਾਨੀ ਦੀ ਗੱਲ ਹੈ ਕਿ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਸ. ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਇੱਕ ਵੀ ਸ਼ਬਦ ਨਹੀਂ ਬੋਲੇ। ਇਸ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਪੰਥ ‘ਚ ਤਨਖਾਹੀਆ ਕਰਾਰ ਕੀਤੇ ਸ. ਸੁਖਬੀਰ ਸਿੰਘ ਬਾਦਲ ਦੀ ਸ਼ਹਿ ‘ਤੇ ਅੰਦਰਖਾਤੇ ਸ. ਵਲਟੋਹੇ ਨੂੰ ਥਾਪੜਾ ਦਿੱਤਾ ਗਿਆ, ਜਿਸ ਕਾਰਨ ਸਭ ਹੱਦਾਂ ਪਾਰ ਕਰਕੇ ਸਿੰਘ ਸਾਹਿਬ ਨੂੰ ਘਟੀਆ ਸ਼ਬਦਾਵਲੀ ਨਾਲ ਧਮਕੀਆਂ ਦਿੱਤੀਆਂ। ਸਿੱਖੀ ਅਸੂਲਾਂ ਦੀ ਉਲੰਘਣਾ ਕਰਦਿਆਂ ਉਨ੍ਹਾਂ ਦੀ ਜਾਤ ਪਰਖੀ। ਇਹ ਸਭ ਕੁੱਝ ਅਕਾਲੀ ਦਲ ਦੇ ਆਫੀਸ਼ੀਅਲ ਆਈਟੀ ਸੈੱਲ ਤੇ ਪ੍ਰਚਾਰਿਆ ਗਿਆ ।

ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਦੁਨੀਆ ਵਿੱਚ ਵੱਸਦੇ ਸਿੱਖ ਤਖਤ ਸਾਹਿਬਾਨਾਂ ਦਾ ਅਤੇ ਜਥੇਦਾਰ ਸਾਹਿਬਾਨਾਂ ਦਾ ਦਿਲੋਂ ਸਨਮਾਨ ਕਰਦੇ ਹਨ। ਇੱਥੋਂ ਤੱਕ ਗੈਰ ਸਿੱਖ ਲੋਕ ਵੀ ਜੋ ਸਿੱਖੀ ਪ੍ਰਤੀ ਕੁੱਝ ਸਮਝ ਰੱਖਦੇ ਹਨ ਉਹ ਵੀ ਸਿੰਘ ਸਾਹਿਬਾਨਾਂ ਨੂੰ ਦਿਲੋਂ ਸਨਮਾਨ ਦਿੰਦੇ ਹਨ। ਦੁਨੀਆ ਦੇ ਸਭ ਧਰਮ ਸਿੱਖ ਧਰਮ ਨੂੰ ਵੱਡੀ ਪੱਧਰ ‘ਤੇ ਸੰਗਠਿਤ ਸਮਝਦੇ ਹਨ ਕਿ ਸਮੁੱਚੀ ਸਿੱਖ ਕੰਮ ਦੇ ਉਂਪਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦਾ ਕੰਟਰੋਲ ਹੈ। ਕੀ ਇੱਕ ਵਿਅਕਤੀ ਵੱਲੋਂ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਨੂੰ ਸਮੁੱਚੀ ਕੌਮ ਮੂਕ ਦਰਸ਼ਕ ਬਣ ਕੇ ਵੇਖਦੀ ਰਹੇਗੀ? ਇਸ ਲਈ ਸਿੰਘ ਸਾਹਿਬ ਨੇ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੁੱਚੇ ਰਾਜਨੀਤਕ ਆਗੂਆਂ ਨੂੰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸਲ ਵਿੱਚ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਸ. ਸੁਖਬੀਰ ਸਿੰਘ ਬਾਦਲ ਆਉਣ ਵਾਲੇ ਭਵਿੱਖ ਲਈ ਆਪਣਾ ਰਸਤਾ ਸਾਫ ਕਰਨਾ ਚਾਹੁੰਦੇ ਹਨ। ਇਸ ਲਈ ਵਲਟੋਹੇ ਵਰਗੇ ਕਈ ਬੰਦੇ ਦਾਅ ਤੇ ਲਗਾਏ ਜਾ ਸਕਦੇ ਹਨ। ਬਸ਼ਰਤੇ ਕਿ ਸਿੱਖ ਸੰਗਤਾਂ ਦੇ ਜਥੇਦਾਰ ਸਾਹਿਬਾਨ ਵੀ ਨਾਲ-ਨਾਲ ਚੱਲਦੇ ਕੀਤੇ ਜਾ ਸਕਣ। ਇਸ ਮਾਮਲੇ ਵਿੱਚ ਸਿੰਘ ਸਾਹਿਬ ਨੇ ਚਿਤਾਵਨੀ ਵਾਲੇ ਲਹਿਜੇ ਵਿੱਚ ਕਿਹਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੁੱਚੀ ਸਿੱਖ ਕੰਮ ਦੀਆਂ ਨਜ਼ਰਾਂ ਇਸ ਸਾਰੇ ਘਟਨਾਕ੍ਰਮ ‘ਤੇ ਲੱਗੀਆਂ ਹੋਈਆਂ ਹਨ, ਇਸ ਲਈ ਤੁਹਾਡੀਆਂ ਆਪਹੁਦਰੀਆਂ ਕਾਰਵਾਈਆਂ ਤੁਹਾਡੇ ਲਈ ਹੋਰ ਪੰਠੀਆਂ ਪੈ ਸਕਦੀਆਂ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੁੱਚੀ ਐਗਜੈਕਟਿਵ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ।

Jalandhar – Akal Takht Sahib’s former Jathedar, Singh Sahib Bhai Jasvir Singh Khalsa, expressed deep concern over the resignation of Singh Sahib Giani Harpreet Singh under distressing circumstances. He stated that this matter is significant for the entire Sikh community. Singh Sahib noted that Giani Harpreet Singh’s emotional address to the Sikh community at Takht Sri Damdama Sahib was thought-provoking.

Singh Sahib Jasvir Singh highlighted the recent derogatory comments made by Virsa Singh Valtoha against Giani Harpreet Singh. He called these statements extremely disrespectful and questioned why senior leaders of the Shiromani Akali Dal, including acting president Jathedar Balwinder Singh Bhundar and SGPC president Harjinder Singh Dhami, remained silent. He suggested that Valtoha’s behavior appeared to be tacitly endorsed by former Akali Dal leader Sukhbir Singh Badal, leading to threats and insults directed at Giani Harpreet Singh, even targeting his caste.

Singh Sahib expressed concern that such actions violated Sikh principles and were being promoted by the Akali Dal’s official IT cell. He pointed out that the Sikh community worldwide holds Jathedars and the Takhts in high esteem, and even non-Sikhs with some understanding of Sikhism respect these figures. The global perception of Sikhism as a highly organized religion, with Akal Takht Sahib and other Takht Jathedars overseeing its affairs, was being undermined.

He questioned whether the Sikh community would remain silent as individual figures attempted to take matters into their own hands. Singh Sahib urged all Sikh organizations, sects, Nihang Singh groups, and political leaders to pay attention to this serious issue, emphasizing that Sukhbir Singh Badal seems to be clearing the way for his future political ambitions by using people like Valtoha.

Singh Sahib warned that the Sikh community is closely watching these developments, and further actions by Badal could lead to more significant consequences. He also appealed to the president and executive committee of the SGPC to not accept Giani Harpreet Singh’s resignation, respecting the sentiments of the entire Sikh community.