ਸ਼ਤਾਬਦੀ ਸਮਾਗਮਾਂ ਲਈ ਅੰਮ੍ਰਿਤਸਰ, ਚੰਡੀਗੜ੍ਹ ਤੇ ਦਿੱਲੀ ਤੋਂ ਲੱਗੀਆਂ ਸਪੈਸ਼ਲ ਟ੍ਰੇਨਾਂ

21 ਜਨਵਰੀ 2026 – ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ 24-25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਵਿਸ਼ਾਲ ਪੱਧਰ ‘ਤੇ ਹੋਣ ਵਾਲੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ਲਈ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਅਤੇ ਦੱਖਣੀ ਕੇਂਦਰੀ ਰੇਲਵੇ ਵੱਲੋਂ ਖਾਸ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ (ਮੁਖੀ ਦਮਦਮੀ ਟਕਸਾਲ ਤੇ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ), ਜਥੇਦਾਰ ਬਾਬਾ ਕੁਲਵੰਤ ਸਿੰਘ (ਤਖਤ ਸ੍ਰੀ ਹਜ਼ੂਰ ਸਾਹਿਬ) ਅਤੇ ਮਹਾਰਾਸ਼ਟਰ ਰਾਹਤ ਫੰਡ ਦੇ ਇੰਚਾਰਜ ਰਾਮੇਸ਼ਵਰ ਨਾਇਕ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਰੇਲਵੇ ਵਿਭਾਗ ਦਾ ਨਿੱਘਾ ਧੰਨਵਾਦ ਕੀਤਾ ਹੈ। ਇਹ ਉਪਰਾਲਾ ਸੰਗਤਾਂ ਲਈ ਸੌਖਾ ਸਫ਼ਰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।
ਸਪੈਸ਼ਲ ਟ੍ਰੇਨਾਂ ਦੇ ਵੇਰਵੇ:
- ਅੰਮ੍ਰਿਤਸਰ-ਚੇਰਲਾਪੱਲੀ (04642): 23-24 ਜਨਵਰੀ ਨੂੰ ਅੰਮ੍ਰਿਤਸਰ ਤੋਂ ਸਵੇਰੇ 03:35 ਵਜੇ ਰਵਾਨਾ, ਚੇਰਲਾਪੱਲੀ ਪਹੁੰਚਣਾ ਤੀਜੇ ਦਿਨ ਸਵੇਰੇ 03:30 ਵਜੇ।
- ਚੇਰਲਾਪੱਲੀ-ਅੰਮ੍ਰਿਤਸਰ (04641): 25-26 ਜਨਵਰੀ ਨੂੰ ਚੇਰਲਾਪੱਲੀ ਤੋਂ ਦੁਪਹਿਰ 03:40 ਵਜੇ ਰਵਾਨਾ, ਅੰਮ੍ਰਿਤਸਰ ਪਹੁੰਚਣਾ ਤੀਜੇ ਦਿਨ ਸਵੇਰੇ 03:10 ਵਜੇ।
- ਚੰਡੀਗੜ੍ਹ-ਹਜ਼ੂਰ ਸਾਹਿਬ (04524): 23-24 ਜਨਵਰੀ ਨੂੰ ਚੰਡੀਗੜ੍ਹ ਤੋਂ ਸਵੇਰੇ 05:40 ਵਜੇ ਰਵਾਨਾ, ਨੰਦੇੜ ਪਹੁੰਚਣਾ ਅਗਲੇ ਦਿਨ ਦੁਪਹਿਰ 01:30 ਵਜੇ।
- ਹਜ਼ੂਰ ਸਾਹਿਬ-ਚੰਡੀਗੜ੍ਹ (04523): 25-26 ਜਨਵਰੀ ਨੂੰ ਨੰਦੇੜ ਤੋਂ ਰਾਤ 9:00 ਵਜੇ ਰਵਾਨਾ, ਚੰਡੀਗੜ੍ਹ ਪਹੁੰਚਣਾ ਤੀਜੇ ਦਿਨ ਸਵੇਰੇ 08:00 ਵਜੇ।
- ਹਜ਼ਰਤ ਨਿਜ਼ਾਮੂਦੀਨ-ਹਜ਼ੂਰ ਸਾਹਿਬ (04494): 23-24 ਜਨਵਰੀ ਨੂੰ ਦਿੱਲੀ ਤੋਂ ਦੁਪਹਿਰ 12:30 ਵਜੇ ਰਵਾਨਾ, ਨੰਦੇੜ ਪਹੁੰਚਣਾ ਅਗਲੇ ਦਿਨ ਸ਼ਾਮ 4:20 ਵਜੇ।
- ਹਜ਼ੂਰ ਸਾਹਿਬ-ਹਜ਼ਰਤ ਨਿਜ਼ਾਮੂਦੀਨ (04493): 24-25 ਜਨਵਰੀ ਨੂੰ ਨੰਦੇੜ ਤੋਂ ਰਾਤ 08:10 ਵਜੇ ਰਵਾਨਾ, ਦਿੱਲੀ ਪਹੁੰਚਣਾ ਅਗਲੇ ਦਿਨ ਰਾਤ 11:20 ਵਜੇ।
ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਜਥੇਦਾਰ ਬਾਬਾ ਕੁਲਵੰਤ ਸਿੰਘ ਅਤੇ ਰਾਮੇਸ਼ਵਰ ਨਾਇਕ ਨੇ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਜੀ ਦੀ ਅਮੁੱਲੀ ਸ਼ਹਾਦਤ ਨੂੰ ਸਿਜਦਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਇਹ ਉਪਰਾਲਾ ਸੰਗਤਾਂ ਲਈ ਸੌਖਾ ਸਫ਼ਰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।

