ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਕੀਤਾ ਹੁਕਮਨਾਮਾ, ਜਥੇਬੰਦੀਆਂ-ਸਿਆਸੀ ਧਿਰਾਂ ਨੂੰ ਸਰਪ੍ਰਸਤੀ ਦਾ ਦਾਅਵਾ ਤਿਆਗਣ ਦਾ ਹੁਕਮ, ਇਕਜੁੱਟਤਾ ਦੀ ਅਪੀਲ

ਅੰਮ੍ਰਿਤਸਰ, 6 ਅਗਸਤ 2025 ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅੱਜ ਇਕ ਮਹੱਤਵਪੂਰਨ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਇਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਜਥੇਬੰਦੀ ਜਾਂ ਸਿਆਸੀ ਧਿਰ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਜੋਂ ਪੇਸ਼ ਨਾ ਕਰੇ। ਇਹ ਹੁਕਮਨਾਮਾ 2 ਦਸੰਬਰ 2024 ਦੇ ਪਹਿਲੇ ਹੁਕਮਨਾਮੇ ’ਤੇ ਵੱਖ-ਵੱਖ ਧਿਰਾਂ ਵਿਚਾਲੇ ਸਹਿਮਤੀ ਨਾ ਬਣਨ ਕਾਰਨ ਜਾਰੀ ਕੀਤਾ ਗਿਆ ਹੈ।
ਹੁਕਮਨਾਮੇ ’ਚ ਕਿਹਾ ਗਿਆ ਹੈ ਕਿ ਖਾਲਸਾ ਪੰਥ ਦੇ ਵਡੇਰਿਆਂ ਦੀਆਂ ਹਿੱਤਾਂ ਅਤੇ ਸਮੂਹ ਚੁਣੌਤੀਆਂ ਖਿਲਾਫ਼ ਲੜਾਈ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਨੂੰ ਇਕਜੁੱਟ ਹੋ ਕੇ ਲਾਮਬੰਦੀ ਕਰਨੀ ਚਾਹੀਦੀ ਹੈ। ਇਸ ਨਾਲ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਮੁੱਦਿਆਂ ’ਤੇ ਇਕ ਸੁਰ ਵਿੱਚ ਬੋਲਣ ਦੀ ਅਪੀਲ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟ ਕੀਤਾ ਕਿ ਪੰਥਕ ਮਾਮਲਿਆਂ ’ਚ ਸਿਰਫ਼ ਸੰਯੁਕਤ ਰਾਏ ਨੂੰ ਹੀ ਮੰਨਿਆ ਜਾਵੇਗਾ।