ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਗੁਰਧਾਮਾਂ ਲਈ ਜਥੇ ਨਾਲ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ, ਜਾਣਕਾਰੀ ਜਾਰੀ

ਅੰਮ੍ਰਿਤਸਰ, 3 ਅਕਤੂਬਰ 2025 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ਼ਰਧਾਲੂਆਂ ਲਈ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਜਥੇ ਨਾਲ ਜਾਣ ਸੰਬੰਧੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਹ ਸ਼ਰਧਾਲੂ ਜੋ ਪਹਿਲਾਂ ਆਪਣੇ ਪਾਸਪੋਰਟ ਜਮ੍ਹਾਂ ਕਰਵਾ ਚੁੱਕੇ ਹਨ, ਉਹਨਾਂ ਲਈ ਜ਼ਿਲ੍ਹਾ-ਵਾਰ ਸ਼ੈਡਿਊਲ ਜਾਰੀ ਕੀਤਾ ਗਿਆ ਹੈ।
ਸ਼ਰਧਾਲੂਆਂ ਨੂੰ ਫਾਰਮ ਭਰਨ ਅਤੇ ਹੋਰ ਲੋੜੀਂਦੀ ਕਾਗ਼ਜ਼ੀ ਕਾਰਵਾਈ ਲਈ ਹੇਠ ਦਿੱਤੀਆਂ ਤਾਰੀਖ਼ਾਂ ਅਤੇ ਅਸਥਾਨਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ:
- ਸ੍ਰੀ ਅੰਮ੍ਰਿਤਸਰ: ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 07-10-2025
- ਤਰਨ ਤਾਰਨ: ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 08-10-2025
- ਗੁਰਦਾਸਪੁਰ/ਪਠਾਨਕੋਟ: ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 09-10-2025
- ਕਪੂਰਥਲਾ: ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ, 07-10-2025
- ਜਲੰਧਰ/ਫਗਵਾੜਾ: ਗੁਰਦੁਆਰਾ ਸਿੰਘ ਸਭਾ, ਅਮਨ ਨਗਰ, ਜਲੰਧਰ, 08-10-2025
- ਹੁਸ਼ਿਆਰਪੁਰ: ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹੁਸ਼ਿਆਰਪੁਰ, 09-10-2025
- ਸੰਗਰੂਰ/ਬਰਨਾਲਾ: ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ, ਸੰਗਰੂਰ, 07-10-2025
- ਪਟਿਆਲਾ/ਸਰਹਿੰਦ: ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਪਟਿਆਲਾ, 08-10-2025
- ਲੁਧਿਆਣਾ: ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ, 09-10-2025
- ਬਠਿੰਡਾ/ਮਾਨਸਾ: ਗੁਰਦੁਆਰਾ ਹਾਜੀ ਰਤਨ ਸਾਹਿਬ, ਬਠਿੰਡਾ, 07-10-2025
- ਫਰੀਦਕੋਟ/ਮੁਕਤਸਰ/ਮੋਗਾ: ਸ੍ਰੀ ਦਰਬਾਰ ਸਾਹਿਬ, ਮੁਕਤਸਰ, 08-10-2025
- ਫਿਰੋਜ਼ਪੁਰ/ਫਾਜਿਲਕਾ: ਗੁਰਦੁਆਰਾ ਸ੍ਰੀ ਸਿੰਘ ਸਭਾ, ਫਿਰੋਜ਼ਪੁਰ, 09-10-2025
- ਚੰਡੀਗੜ੍ਹ/ਮੁਹਾਲੀ: ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ, 07-10-2025
- ਰੋਪੜ: ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਰੋਪੜ, 08-10-2025
- ਨਵਾਂ ਸ਼ਹਿਰ/ਬੰਗਾ: ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ, ਬੰਗਾ, 09-10-2025
ਐਸਜੀਪੀਸੀ ਨੇ ਸ਼ਰਧਾਲੂਆਂ ਨੂੰ ਸਮੇਂ ‘ਤੇ ਪਹੁੰਚਣ ਅਤੇ ਸਾਰੀਆਂ ਕਾਗ਼ਜ਼ੀ ਲੋੜਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ। ਇਹ ਜਥਾ ਪੰਜਾਬੀਆਂ ਲਈ ਗੁਰੂ ਸਾਹਿਬ ਦੇ ਦਰਸ਼ਨ ਦਾ ਮਹੱਤਵਪੂਰਨ ਮੌਕਾ ਹੈ।