Successful test of long-range Pinaka rocket! Range up to 60 km
ਲੰਮੀ ਦੂਰੀ ਦੇ ਪਿਨਾਕਾ ਰਾਕੇਟ ਦਾ ਸਫ਼ਲ ਪ੍ਰੀਖਣ ! 60 ਕਿਲੋਮੀਟਰ ਤੱਕ ਹੈ ਰੇਂਜ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਭਾਰਤ ਨੇ ਬੁੱਧਵਾਰ ਨੂੰ ਓਡਿਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ ਤੋਂ ਪਿਨਾਕਾ ਲੰਮੀ ਦੂਰੀ ਦੇ ਨਿਰਦੇਸ਼ਿਤ ਰਾਕੇਟ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਰਾਕੇਟ ਦਾ ਟੈਸਟ ਉਪਭੋਗਤਾ ਦੁਆਰਾ ਨਿਰਧਾਰਤ ਘੱਟੋ-ਘੱਟ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਇਸਦੀ ਹਮਲਾ ਕਰਨ ਸਮਰੱਥਾ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ 8 ਜੁਲਾਈ ਨੂੰ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ (ਆਈ. ਟੀ. ਆਰ.) ਤੋਂ ਪਿਨਾਕਾ ਲੰਮੀ ਦੂਰੀ ਦੇ ਨਿਰਦੇਸ਼ਿਤ ਰਾਕੇਟ ਦਾ ਉਡਾਣ ਪ੍ਰੀਖਣ ਕੀਤਾ। ਯੋਜਨਾ ਮੁਤਾਬਕ ਉਡਾਣ ਦੌਰਾਨ ਸਾਰੇ ਮਾਪਦੰਡਾਂ ’ਤੇ ਖ਼ਰਾ ਉਤਰਦਿਆਂ ਰਾਕੇਟ ਨੇ ਪਹਿਲਾਂ ਤੋਂ ਤੈਅ ਰਸਤੇ ਦੀ ਬਿਲਕੁਲ ਸਹੀ ਤਰੀਕੇ ਨਾਲ ਪਾਲਣਾ ਕੀਤੀ ਅਤੇ ਬੇਹੱਦ ਸਟੀਕਤਾ ਨਾਲ ਆਪਣੇ ਨਿਸ਼ਾਨੇ ’ਤੇ ਵਾਰ ਕੀਤਾ।

