SUV overturns and falls into Chenab river! 5 people tragically die
ਪਲਟੀਆਂ ਖਾਂਦੀ ਚਿਨਾਬ ਨਦੀ ‘ਚ ਜਾ ਡਿੱਗੀ SUV ! 5 ਲੋਕਾਂ ਦੀ ਹੋਈ ਦਰਦਨਾਕ ਮੌਤ
Jammu, (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ’ਚ ਇਕ ਐੱਸ.ਯੂ.ਵੀ. ਬੇਕਾਬੂ ਹੋ ਕੇ ਚਿਨਾਬ ਨਦੀ ’ਚ ਜਾ ਡਿੱਗੀ, ਜਿਸ ਕਾਰਨ 5 ਲੋਕਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਾਹਨ (ਐੱਚ.ਆਰ.0-29ਏ.ਜੀ.-0648) ਦੰਗਦੁਰੂ ਤੋਂ ਸੋਂਦ ਜਾ ਰਿਹਾ ਸੀ ਕਿ ਯਾਨਵਾਨ ਟੁੰਡੇ ਦੇ ਨੇੜੇ ਬੇਕਾਬੂ ਹੋ ਕੇ ਖੱਡ ’ਚ ਪਲਟੀਆਂ ਖਾਂਦਾ ਹੋਇਆ ਚਿਨਾਬ ਨਦੀ ’ਚ ਡਿੱਗ ਗਿਆ। ਦਸੇ ਸਮੇਂ ਵਾਹਨ ’ਚ 5 ਲੋਕ ਸਵਾਰ ਸਨ, ਜਿਨ੍ਹਾਂ ਦੀਆਂ ਲਾਸ਼ਾਂ ਨਦੀ ਦੇ ਬਾਹਰ ਖੱਡ ’ਚ ਖਿਲਰੀਆਂ ਹੋਈਆਂ ਸਨ। ਹਾਦਸੇ ਤੋਂ ਤੁਰੰਤ ਬਾਅਦ, ਸਥਾਨਕ ਲੋਕਾਂ ਦੀ ਮਦਦ ਨਾਲ ਇਕ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ, ਜਿਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ। ਤਕਾਂ ਦੀ ਪਛਾਣ ਯਾਸਿਰ ਮਲਿਕ ਪੁੱਤਰ ਗੁਲਾਮ ਹੈਦਰ ਮਲਿਕ ਨਿਵਾਸੀ ਸੁਇਦ ਦਚਨ, ਮੋਹਸਿਨ ਪੁੱਤਰ ਗੁਲਾਮ ਰਸੂਲ ਨਿਵਾਸੀ ਟੈਂਡਰ ਦਚਨ, ਮੁਹੰਮਦ ਯੂਨਿਸ ਸ਼ਾਹ ਪੁੱਤਰ ਮੁਹੰਮਦ ਅਸ਼ਰਫ ਸ਼ਾਹ ਨਿਵਾਸੀ ਸੁਇਡ ਦਚਨ, ਮੁਰਾਦ ਅਹਿਮਦ ਨਿਵਾਸੀ ਰਾਮਬਨ ਅਤੇ ਸਦਾਮ ਹੁਸੈਨ ਨਿਵਾਸੀ ਨੀਲ ਟਾਪ ਰਾਮਬਨ ਦੇ ਰੂਪ ’ਚ ਕੀਤੀ ਗਈ ਹੈ। ਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਚਿਨਾਬ ਨਦੀ ’ਤੇ ਬਣ ਰਹੀ ਪਕਲ ਦੂਲ ਪ੍ਰਾਜੈਕਟ ’ਚ ਕੰਮ ਕਰਦੇ ਸਨ। ਹਾਦਸੇ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਸੀ ਅਤੇ ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਹੀ ਇਲਾਕੇ ਦੀਆਂ ਸੜਕਾਂ ’ਚ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਵਿਆਪਕ ਕਦਮ ਚੁੱਕੇ ਜਾਣ।

