Takht Sri Harimandir Ji Patna Sahib Panj Pyare Issue Strict Order
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਆਦੇਸ਼

18 ਫਰਵਰੀ 2026, ਪਟਨਾ ਸਾਹਿਬ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਵਿਰੁੱਧ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਫੈਲਾਏ ਜਾ ਰਹੇ ਝੂਠੇ ਪ੍ਰਚਾਰ, ਅਫਵਾਹਾਂ ਅਤੇ ਕੂੜ ਬਿਆਨਬਾਜ਼ੀ ਨੂੰ ਰੋਕਣ ਲਈ ਸਖ਼ਤ ਆਦੇਸ਼ ਜਾਰੀ ਕੀਤਾ ਗਿਆ ਹੈ। ਸੁਪਰਡੈਂਟ ਸ. ਦਲਜੀਤ ਸਿੰਘ ਵੱਲੋਂ ਜਾਰੀ ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਵਧਦੀ ਲੋਕਪ੍ਰਿਯਤਾ ਅਤੇ ਗੁਰਮਤਿ ਪ੍ਰਚਾਰ ਤੋਂ ਈਰਖਾ ਕਰਕੇ ਕੁਝ ਸ਼ਰਾਰਤੀ ਅਤੇ ਪੰਥ ਵਿਰੋਧੀ ਅਨਸਰ ਝੂਠੇ ਦੋਸ਼ ਲਗਾ ਕੇ ਕਿਰਦਾਰ ਘਾਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜ ਪਿਆਰੇ ਨੇ ਕਿਹਾ ਕਿ ਇਹੋ ਜਿਹੀ ਕੂੜ ਪ੍ਰਚਾਰ ਮੁਹਿੰਮ ਨਾ ਸਿਰਫ ਨਿੰਦਣਯੋਗ ਹੈ ਬਲਕਿ ਪੰਥਕ ਮਰਿਆਦਾ ਅਤੇ ਮਹਾਂਪੁਰਖਾਂ ਦੀ ਸਾਨ ਦੇ ਵਿਰੁੱਧ ਵੀ ਹੈ। ਅਸੀਂ ਸਖ਼ਤ ਸ਼ਬਦਾਂ ਵਿੱਚ ਐਸੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਝੂਠਾ ਪ੍ਰਚਾਰ ਅਫਵਾਹਾਂ ਅਤੇ ਭਰਮ ਪੈਦਾ ਕਰਨ ਵਾਲੀ ਹਰ ਕਿਸਮ ਦੀ ਗਲਤ ਵਿਆਖਿਆ ਤੁਰੰਤ ਬੰਦ ਕੀਤੀ ਜਾਵੇ।
ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਪੂਰੀ ਜਾਂਚ-ਪੜਤਾਲ ਕਿਸੇ ਵੀ ਸੁਨੇਹੇ, ਵੀਡੀਓ ਜਾਂ ਪੋਸਟ ਨੂੰ ਅੱਗੇ ਨਾ ਵਧਾਇਆ ਜਾਵੇ। ਸਿਆਣਪ, ਸੰਯਮ ਅਤੇ ਗੁਰਮਤਿ ਦੇ ਮਾਰਗ ‘ਤੇ ਟਿਕੇ ਰਹਿੰਦੇ ਹੋਏ ਪੰਥ ਦੀ ਇਕਤਾ ਅਤੇ ਚੜ੍ਹਦੀ ਕਲਾ ਨੂੰ ਕਾਇਮ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ ਅਸੀਂ ਸਭ ਮਿਲ ਕੇ ਕੂੜ ਪ੍ਰਚਾਰ ਤੋਂ ਬਚੀਏ, ਸੱਚ ਅਤੇ ਗੁਰਬਾਣੀ ਦੇ ਰਾਹ ‘ਤੇ ਚੱਲੀਏ ਅਤੇ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰੀਏ।
ਵਾਹਿਗੁਰੂ ਜੀ ਸਾਰੀ ਸੰਗਤ ਨੂੰ ਸੂਬਾ ਬੂਦ ਸਮਸ਼ਣ ਪੇਸ ਨੂੰ ਏਕਤਾ ਇਤਫਾਕ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸੱਚ ਦੀ ਸਦਾ ਜਿੱਤ ਕਰਵਾਉਣ।
