The DC, SSP, and SDM informed farmers not burning paddy stubble and addressed their concerns.ਡੀਸੀ, ਐਸਐਸਪੀ ਅਤੇ ਐਸ ਡੀ ਐਮ ਵੱਲੋਂ ਪਿੰਡ ਤਾਰਾਗੜ੍ਹ ਵਿਖੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਅਤੇ ਸੁਣੀਆਂ ਮੁਸ਼ਕਲਾਂ 

ਜੰਡਿਆਲਾ ਗੁਰੂ 29 ਸਤੰਬਰ ( ਕੁਲਵੰਤ ਸਿੰਘ ਵਿਰਦੀ) ਅੱਜ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ, ਐਸ.ਐਸ.ਪੀ ਦਿਹਾਤੀ ਸ੍ਰ: ਚਰਨਜੀਤ ਸਿੰਘ ਅਤੇ ਐਸ.ਡੀ.ਐਮ 1 ਗੁਰਸਿਮਰਨ ਸਿੰਘ ਢਿੱਲੋਂ ਨੇ ਜੰਡਿਆਲਾ ਗੁਰੂ ਅਧੀਨ ਪੈਂਦੇ ਵੱਖ ਵੱਖ ਪਿੰਡ ਸਫੀਪੁਰ, ਬੰਡਾਲਾ ਅਤੇ ਤਾਰਾਗੜ੍ਹ ਤਲਾਵਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਇਸ ਸਾਲ ਅਸੀਂ ਵੀ ਮੰਨਦੇ ਹਾਂ ਕਿ ਕਿਸਾਨ ਭਰਾਵਾਂ ਦੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਆਮਦਨ ਘੱਟ ਰਹੀ ਹੈ। ਅਤੇ ਫਿਰ ਵੀ ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਘੱਟ ਵੇਖਣ ਨੂੰ ਮਿਲੇ ਹਨ ਅਤੇ ਜਿਸ ਦੇ ਨਾਲ ਪ੍ਰਦੂਸ਼ਣ ਦੂਸ਼ਿਤ ਹੋਣ ਤੋਂ ਬਚਾਅ ਰਿਹਾ ਹੈ । ਅਤੇ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਬੇਲਰਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ, ਜਿਸ ਦੇ ਹੱਲ ਲਈ ਕਿਸਾਨਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕੁਝ ਮਾਮਲੇ ਸਰਕਾਰ ਤੱਕ ਪਹੁੰਚਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਚ ਅਧਿਕਾਰੀਆਂ ਦੇ ਨਾਲ ਡੀਐਸਪੀ ਜੰਡਿਆਲਾ ਸ੍ਰ: ਰਵਿੰਦਰ ਸਿੰਘ, ਐਸਐਚਓ ਇੰਸਪੈਕਟਰ ਮੁਖ਼ਤਿਆਰ ਸਿੰਘ, ਸਬ ਇੰਸਪੈਕਟਰ ਨਰੇਸ਼ ਸ਼ਰਮਾ ਪਹੁੰਚੇ ਅਤੇ ਇਸ ਮੌਕੇ ਹਰਦੀਪ ਸਿੰਘ ਸੋਨਾ,ਗੁਰਬੀਰ ਸਿੰਘ, ਜਗਮੋਹਨ ਸਿੰਘ,ਸੀਤਲ ਸਿੰਘ, ਤੇਜਿੰਦਰ ਸਿੰਘ, ਅਮੀਰ ਸਿੰਘ, ਜਗਦੀਪ ਸਿੰਘ ਜੱਗਾ, ਠੇਕੇਦਾਰ ਸੁਖਵਿੰਦਰ ਸਿੰਘ,ਕੇਵਲ ਸਿੰਘ, ਆਦਿ ਪਿੰਡ ਵਾਸੀ ਹਾਜ਼ਰ ਸਨ I



Jandiala Guru, 29 September (Kulwant Singh Virdi) – Today, DC Amritsar Sakshi Sahni, SSP (Rural) Charanjit Singh, and SDM 1 Gursimran Singh Dhillon visited various villages, including Safipur, Bandala, and Taragarh Talwans, under Jandiala Guru. They raised awareness among farmers about not burning paddy stubble and acknowledged that this year, farmers’ incomes have been lower compared to last year. However, they noted a decrease in stubble burning incidents, which has helped reduce pollution. Farmers are storing the stubble in bales, but they are facing some challenges, which the officials assured to address. Some issues are being escalated to the government to ensure farmers do not face any difficulties. DSP Jandiala Ravinder Singh, SHO Inspector Mukhtiar Singh, and Sub-Inspector Naresh Sharma were also present, along with local villagers including Hardeep Singh Sona, Gurbir Singh, Jagmohan Singh, Seetal Singh, Tejinder Singh, Amir Singh, Jagdeep Singh Jagga, contractor Sukhwinder Singh, and Keval Singh.