The platoon bridge built near Gurdwara Sant Ghat is on the verge of collapse! An accident may occur
ਗੁਰਦੁਆਰਾ ਸੰਤ ਘਾਟ ਨੇੜੇ ਬਣਿਆ ਇਹ ਪਲਟੂਨ ਪੁਲ ਟੁੱਟਣ ਦੀ ਕਗਾਰ ‘ਤੇ! ਵਾਪਰ ਸਕਦੈ ਹਾਦਸਾ
ਸੁਲਤਾਨਪੁਰ ਲੋਧੀ (ਆਵਾਜ਼ਿ ਕੌਮ ਬਿਊਰੋ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ 550 ਸਾਲਾ ਗੁਰਪੁਰਬ ਮੌਕੇ ਪਵਿੱਤਰ ਕਾਲੀ ਵੇਈਂ ਦੇ ਦੋਵੇਂ ਪਾਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੀ ਵੱਡੀ ਆਮਦ ‘ਤੇ ਸਹੂਲਤ ਨੂੰ ਵੇਖਦਿਆਂ ਬਣਾਏ ਗਏ ਪਲਟੂਨ ਪੁਲ ਪ੍ਰਸ਼ਾਸਨ ਦੀ ਕਥਿਤ ਤੌਰ ‘ਤੇ ਨਲਾਇਕੀ ਦੇ ਲਾਪ੍ਰਵਾਹੀ ਕਾਰਨ ਖ਼ਸਤਾ ਹਾਲ ‘ਚ ਹੁੰਦਿਆਂ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਅਤੇ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਸਬੱਬ ਬਣ ਸਕਦੇ ਹਨ, ਜਿਸ ਪਾਸੇ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਾ ਦੇਣ ਕਾਰਨ ਸੰਗਤਾਂ ਅਤੇ ਸਮਾਜ ਸੇਵੀ ਜਥੇਬੰਦੀਆਂ ‘ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਸਮਾਜ ਸੇਵੀ ਆਗੂ ਸਤੀਸ਼ ਟਕਸਾਲੀ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਭੇਜ ਕੇ ਤੁਰੰਤ ਇਸ ਪਲਟੂਨ ਪੁੱਲ ਦੀ ਮਾੜੀ ਹਾਲਤ ਹੋਣ ਕਾਰਨ ਇਸ ਦੀ ਤੁਰੰਤ ਮਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਲਟੂਨ ਪੁਲ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਦੇ ਨੇੜੇ ਬਣਿਆ ਹੈ ਅਤੇ ਇਸ ਦੇ ਫੱਟੇ ਸਾਰੇ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਹਨ ਜਿਸ ਉੱਪਰ ਅਕਸਰ ਬਾਹਰੋਂ ਆਉਣ ਵਾਲੀ ਸੰਗਤ ਪੈਦਲ ਲੰਘਦੀ ਹੈ ਅਤੇ ਸਵੇਰੇ ਸ਼ਹਿਰ ਨਿਵਾਸੀ ਸੈਰ ਕਰਨ ਲਈ ਵੀ ਉਸਦੇ ਉੱਪਰ ਦੀ ਲੰਘ ਕੇ ਜਾਂਦੇ ਹਨ। ਹਨੇਰਾ ਸਵੇਰਾ ਹੋਣ ਕਾਰਨ ਕਿਸੇ ਵੀ ਸਮੇਂ ਉਸ ਪੁੱਲ ਤੇ ਦੁਖਦ ਘਟਨਾ ਵਾਪਰ ਸਕਦੀ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਵਨ ਨਗਰੀ ਨੂੰ ਪਹਿਲਾਂ ਹੀ ਸਮਾਰਟ ਸਿਟੀ ਐਲਾਨਿਆ ਹੋਇਆ ਹੈ ਤੇ ਸ਼ਹਿਰ ਵਿਚ ਸਮਾਰਟ ਸਿਟੀ ਦੇ ਨਾਮ ਤੇ ਵਿਕਾਸ ਕਾਰਜ ਵੀ ਚੱਲ ਰਹੇ ਹਨ। ਉਕਤ ਪੁਲ ਦੀ ਮੁਰੰਮਤ ਵੀ ਸਮਾਰਟ ਸਿਟੀ ਤਹਿਤ ਕਰਵਾ ਕੇ ਭਵਿੱਖ ਵਿਚ ਹੋਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਸਤੀਸ਼ ਟਕਸਾਲੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਵੇਂ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੀ ਮੁਰੰਮਤ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸਤੀਸ਼ ਟਕਸਾਲੀ, ਸੀਤਲ ਥਿੰਦ, ਯੁਵਰਾਜ ਕੁਮਾਰ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਸਮਾਜ ਸੇਵੀ ਸਤੀਸ਼ ਟਕਸਾਲੀ ਨੇ ਇਕ ਹੋਰ ਪੱਤਰ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਐੱਸ. ਜੀ. ਪੀ. ਸੀ. ਪਾਸੋਂ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨਜਦੀਕ ਬਣਾਈਆਂ ਸੰਗਤਾਂ ਦੀ ਸਹੂਲਤ ਲਈ ਫਲਸਾਂ ਦੀ ਹੋ ਰਹੀ ਦੁਰਵਰਤੋਂ ਬਾਰੇ ਧਿਆਨ ਦਿਵਾਉਂਦੇ ਲਿਖਿਆ ਕਿ ਇਹ ਫਲੱਸ਼ਾਂ ਵੀ 550 ਸਾਲਾ ਗੁਰਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਬਣਾਈਆਂ ਸਨ ਪਰੰਤੂ ਹੁਣ ਕੁਝ ਸਮੇਂ ਤੋਂ ਇਸ ਪਾਸੇ ਐੱਸ.ਜੀ.ਪੀ.ਸੀ. ਦਾ ਕੋਈ ਵੀ ਧਿਆਨ ਨਾ ਹੋਣ ਕਾਰਨ ਇਸ ਦੀ ਦੁਰਵਰਤੋਂ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਵੀ ਉਨ੍ਹਾਂ ਵੱਲੋਂ ਇਸ ਸਬੰਧੀ ਬੇਨਤੀ ਕੀਤੀ ਗਈ ਸੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਵੱਲੋਂ ਇਹ ਭਰੋਸਾ ਦਿਵਾਇਆ ਸੀ ਕਿ ਇਸ ਦੀ ਹੱਦਬੰਦੀ ਕਢਵਾ ਕੇ ਇਸ ਦੀ ਚਾਰ ਦੀਵਾਰੀ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਉਕਤ ਫਲੱਸ਼ਾਂ ਦੀ ਕੋਈ ਚਾਰ ਦੁਆਰੀ ਨਾ ਹੋਣ ਕਾਰਨ ਪ੍ਰਵਾਸੀਆਂ ਵੱਲੋਂ ਉੱਥੇ ਬੇਹੱਦ ਗੰਦਗੀ ਫੈਲਾਈ ਜਾ ਰਹੀ ਹੈ ਜਿਸ ਕਾਰਨ ਸੰਗਤਾਂ ਦੇ ਮਨ ਨੂੰ ਵੱਡੀ ਠੇਸ ਪਹੁੰਚਦੀ ਹੈ। ਉਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਤੇ ਐੱਸ. ਜੀ. ਪੀ. ਸੀ. ਦੇ ਮੈਂਬਰ ਸਾਹਿਬਾਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਨਾ ਫਲੱਸ਼ਾਂ ਅੱਗੇ ਚਾਰ ਦੁਆਰੀ ਕਰਵਾ ਕੇ ਨਜ਼ਦੀਕ ਗੁਰਦੁਆਰਾ ਸ੍ਰੀ ਸੰਤ ਘਾਟ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾਵੇ।

