The Sikh Group UK Releases 14th List of 100 Most Influential Sikh Leaders
UK ‘ਦ ਸਿੱਖ ਗਰੁੱਪ’ ਵੱਲੋਂ 100 ਤਾਕਤਵਰ ਸਿੱਖ ਆਗੂਆਂ ਦੀ 14ਵੀਂ ਸੂਚੀ ਜਾਰੀ

2 ਫਰਵਰੀ 2026, ਲੰਡਨ – ਯੂਕੇ ਸਥਿਤ ਪ੍ਰਸਿੱਧ ਸਿੱਖ ਸੰਗਠਨ ‘ਦ ਸਿੱਖ ਗਰੁੱਪ’ ਨੇ 100 ਸਭ ਤੋਂ ਤਾਕਤਵਰ ਅਤੇ ਪ੍ਰਭਾਵਸ਼ਾਲੀ ਸਿੱਖ ਆਗੂਆਂ ਦੀ 14ਵੀਂ ਵਾਰਸ਼ਿਕ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਹਰ ਸਾਲ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਵਿਅਕਤੀਆਂ ਨੂੰ ਮਾਨਤਾ ਦੇਣ ਲਈ ਜਾਰੀ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਧਾਰਮਿਕ, ਸਿਆਸੀ, ਸਮਾਜਿਕ ਅਤੇ ਅੰਤਰਰਾਸ਼ਟਰੀ ਖੇਤਰਾਂ ਤੋਂ ਆਗੂ ਸ਼ਾਮਲ ਕੀਤੇ ਗਏ ਹਨ।
ਸੂਚੀ ਦੇ ਪਹਿਲੇ 5 ਸਥਾਨਾਂ ‘ਤੇ ਆਉਣ ਵਾਲੇ ਆਗੂ ਇਸ ਤਰ੍ਹਾਂ ਹਨ:
- ਸੰਤ ਬਾਬਾ ਕੁਲਵੰਤ ਸਿੰਘ ਜੀ – ਜਥੇਦਾਰ ਸ੍ਰੀ ਹਜ਼ੂਰ ਸਾਹਿਬ
- ਗਿਆਨੀ ਕੁਲਦੀਪ ਸਿੰਘ ਗੜਗੱਜ – ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
- ਅਜੇਪਾਲ ਸਿੰਘ ਬੰਗਾ – ਵਿਸ਼ਵ ਬੈਂਕ ਮੁਖੀ
- ਐਡਵੋਕੇਟ ਹਰਜਿੰਦਰ ਸਿੰਘ ਧਾਮੀ – ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)
- ਭਗਵੰਤ ਸਿੰਘ ਮਾਨ – ਮੁੱਖ ਮੰਤਰੀ ਪੰਜਾਬ
ਇਹ ਸੂਚੀ ਵਿਸ਼ਵ ਭਰ ਦੀ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ ਅਤੇ ਇਸ ਵਿੱਚ ਧਾਰਮਿਕ ਆਗੂਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਭਾਵਸ਼ਾਲੀ ਸਿੱਖ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ‘ਦ ਸਿੱਖ ਗਰੁੱਪ’ ਨੇ ਇਸ ਨੂੰ ਸਿੱਖ ਭਾਈਚਾਰੇ ਦੀ ਤਾਕਤ ਅਤੇ ਵਿਭਿੰਨਤਾ ਨੂੰ ਦਰਸਾਉਣ ਵਾਲਾ ਦੱਸਿਆ ਹੈ। ਸੂਚੀ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਸਿੱਖਾਂ ਦੀ ਵਧਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ ਹੈ।
