
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀਂ ਇੰਨਸਾਫ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਚ ਤਬਦੀਲੀ ਲਈ ਸੁਪਰੀਮ ਕੋਰਟ ਚ ਪਹੁੰਚ ਕੀਤੀ ਗਈ, ਜਿਸ ਦੌਰਾਨ
ਅੱਜ ਸੁਪਰੀਮ ਕੋਰਟ ਦੇ ਦੋਹਰੇ ਬੈਂਚ ਜੱਜ ਬੀ. ਆਰ ਗਵਾਈ ਅਤੇ ਕੇ. ਵੀ ਵਿਸ਼ਵਨਾਥਨ ਦੀ ਕੋਰਟ ਚ ਸੁਣਵਾਈ ਹੋਈ ,
ਜੱਜ ਸਾਹਿਬਾਨ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਸਬੰਧੀ ਸਖ਼ਤੀ ਨਾਲ ਪੰਜਾਬ ਸਰਕਾਰ, ਦਿੱਲ੍ਹੀ ਸਰਕਾਰ ਅਤੇ ਯੂਨੀਅਨ ਆਫ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਗਿਆ,
ਇਸ ਦੌਰਾਨ ਕੌਮੀ ਇੰਨਸਾਫ ਮੋਰਚੇ ਦੇ ਸੀਨੀਅਰ ਵਕੀਲ ਗੋਂਸਾਲਵੇਸ ਕੋਲੀਨ, ਵਕੀਲ ਮਿਆਂਬ , ਵਕੀਲ ਗੁਰਸ਼ਰਨ ਸਿੰਘ, ਵਕੀਲ ਕਮਲ ਪ੍ਰੀਤ ਕੋਰ, ਵੱਲੋਂ ਸੁਪਰੀਮ ਕੋਰਟ ਦੇ ਵਿੱਚ ਕਈ ਪੱਖਾਂ ਤੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਹੰਗਾਮੀ ਤੋਰ ਤੇ ਬਹਿਸ ਕੀਤੀ ਗਈ, ਕਿ ਸਰਕਾਰਾਂ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਹਨਾਂ ਨੂੰ ਧੱਕੇ ਨਾਲ ਰੱਖਿਆ ਗਿਆ ਜਲਦ ਹੀ ਓਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ।
ਇਸ ਮੌਕੇ ਤੇ ਕੌਮੀ ਇੰਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਵੀ ਸੁਪਰੀਮ ਕੋਰਟ ਚ ਹਾਜਰ ਸਨ,ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਫ਼ਰਾਂਸ ਨੇ ਕਿਹਾ ਕਿ ਕੌਮੀ ਇੰਨਸਾਫ ਮੌਰਚਾ
ਜਥੇਦਾਰ ਹਵਾਰਾ ਸਮੇਤ ਸਮੂੰਹ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਕਿ ਹੀ ਰਹੇਗਾ ਅਤੇ ਉਹ ਜਲਦ ਹੀ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕਿ ਵੱਡਾ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਨ।