Tractor march was taken out in Malerkotla grain market on the call of the United Kisan Morcha.
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਲੇਰਕੋਟਲਾ ਦਾਣਾ ਮੰਡੀ ‘ਚ ਟ੍ਰੈਕਟਰ ਮਾਰਚ ਕੱਢਿਆ ਗਿਆ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੁਰੇ ਭਾਰਤ ਵਿੱਚ ਕਿਸਾਨਾਂ ਵਲੋਂ ਬਿਜਲੀ ਸੋਧ ਬਿੱਲ,ਬੀਜ ਬਿੱਲ, ਮਨਰੇਗਾ ਨਾਲ ਸਬੰਧਤ ਕਾਨੂੰਨਾਂ ਸਮੇਤ ਹੋਰ ਮੰਗਾਂ ਨੂੰ ਲੈਕੇ ਮਾਲੇਰਕੋਟਲਾ ਦਾਣਾ ਮੰਡੀ ਚੌ ਪਿੰਡ ਰਟੋਲਾ ਤੱਕ ਜਗਤਾਰ ਸਿੰਘ ਕਾਲਾ ਸੂਬਾ ਸਕੱਤਰ, ਕੁਲਵਿੰਦਰ ਸਿੰਘ ਭੂੰਦੜ ਪ੍ਰਧਾਨ, ਨਿਰਮਲ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਟ੍ਰੈਕਟਰ ਮਾਰਚ ਕੱਢਿਆ।ਮਾਰਚ ਤੋਂ ਪਹਿਲਾਂ ਦਾਣਾ ਮੰਡੀ ਵਿੱਚ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਇਹ ਕਾਨੂੰਨ ਕਿਸਾਨ,ਮਜ਼ਦੂਰ, ਤੇ ਗਰੀਬਾਂ ਵਿਰੋਧੀ ਹਨ। ਇਸ ਲਈ ਸਾਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਟ੍ਰੈਕਟਰ ਮਾਰਚ ਕੇਵਲ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ
