ਬਿਕਰਮ ਮਜੀਠੀਆ ਦੀ ਸਰਕਾਰੀ ਰਿਹਾਇਸ਼ ’ਤੇ ਵਿਜੀਲੈਂਸ ਦੀ ਰੇਡ, ਅਫਸਰਾਂ ਨਾਲ ਬਹਿਸ, ਸਵੇਰ ਤੋਂ ਜਾਂਚ ਜਾਰੀ

ਚੰਡੀਗੜ੍ਹ, 25 ਜੂਨ, 2025 ਸ਼੍ਰੋਮਣੀ ਅਕਾਲੀ ਦਲ (ਐਸਏਡੀ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਕਾਰੀ ਰਿਹਾਇਸ਼, ਸੈਕਟਰ-4, ਚੰਡੀਗੜ੍ਹ ’ਤੇ ਸਵੇਰੇ ਤੋਂ ਵਿਜੀਲੈਂਸ ਟੀਮ ਨੇ ਛਾਪਾ ਮਾਰਿਆ ਹੈ। ਇਸ ਦੌਰਾਨ ਮਜੀਠੀਆ ਅਤੇ ਅਫਸਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਘਰ ਦੇ ਬਾਹਰ ਪੁਲਿਸ ਮੌਜੂਦ ਰਹੀ, ਜਦਕਿ ਵਿਜੀਲੈਂਸ ਟੀਮ ਜਾਂਚ ’ਚ ਜੁਟੀ ਹੈ।
ਜਾਣਕਾਰੀ ਮੁਤਾਬਕ, ਟੀਮ ਸਵੇਰੇ ਹੀ ਰਿਹਾਇਸ਼ ’ਤੇ ਪਹੁੰਚੀ ਅਤੇ ਘਰ ਦੀ ਤਲਾਸ਼ੀ ਲੈ ਰਹੀ ਹੈ, ਪਰ ਛਾਪੇ ਦੇ ਕਾਰਨਾਂ ’ਤੇ ਅਧਿਕਾਰੀਆਂ ਨੇ ਚੁੱਪੀ ਸਾਧੀ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਇਸ ਕਾਰਵਾਈ ਨੂੰ ਸਿਆਸੀ ਵੈਰ-ਵਿਰੋਧ ਦਾ ਨਤੀਜਾ ਕਰਾਰ ਦਿੱਤਾ ਹੈ। ਇਲਾਕੇ ’ਚ ਪੁਲਿਸ ਤੈਨਾਤ ਰੱਖੀ ਗਈ ਹੈ, ਜਦਕਿ ਜਾਂਚ ਅਜੇ ਜਾਰੀ ਹੈ।