War against drugs in Amritsar: Gangsters against the war

ਅੰਮ੍ਰਿਤਸਰ ਵਿੱਚ ਯੁੱਧ ਨਸ਼ਿਆ ਵਿਰੁੱਧ: ਵਾਰ ਵਿਰੁੱਧ ਗੈਂਗਸਟਰ

ਨਸ਼ਿਆ ਖਿਲਾਫ ਚਲ ਰਹੀ ਜੰਗ ਦੀ ਲੜੀ ਵਿੱਚ ਡੀ.ਸੀ.ਪੀ ਕਾਨੂੰਨ ਵਿਵੱਸਥਾ ਵੱਲੋਂ ਕੇਂਦਰੀ ਜੇਲ੍ਹ ਫਤਾਹਪੁਰ ਅਤੇ ਗੁਰੂ ਕੀ ਵਡਾਲੀ ਵਿੱਖੇ ਅਚਨਚੇਤ ਚਲਾਇਆ ਸਰਚ ਅਭਿਆਨ*

     ਸ੍ਰੀ ਗੋਰਵ ਯਾਦਵ, ਆਈ.ਪੀ.ਐਸ, ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੀਆਂ ਹਦਾਇਤਾਂ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਚਲਾਇਆ:, ਯੁੱਧ ਨਸ਼ਿਆਂ ਵਿਰੁੱਧ, ਵਾਰ ਵਿਰੁੱਧ ਗੈਂਗਸਟਰ, ਜਿਸਤੇ ਤਹਿਤ ਕੇਂਦਰੀ ਜੇਲ੍ਹ ਫਤਾਹਪੁਰ, ਅੰਮ੍ਰਿਤਸਰ ਵਿੱਖੇ ਲੋਕਲ ਪੁਲਿਸ ਤੇ ਜੇਲ੍ਹ ਵਿਭਾਗ ਨਾਲ ਸਾਂਝੇ ਤੌਰ ਤੇ ਅਚਨਚੇਤ ਸਰਚ ਆਪਰੇਸ਼ਨ ਚਲਾਇਆ ਗਿਆ।  


    ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-੧,ਅੰਮ੍ਰਿਤਸਰ ਸਮੇਤ ਲੋਕਲ ਪੁਲਿਸ ਫੋਰਸ ਅਤੇ ਜੇਲ੍ਹ ਮਹਿਕਮੇਂ ਦੇ ਅਧਿਕਾਰੀ/ਕਰਮਚਾਰੀਆਂ ਨਾਲ ਕੇਂਦਰੀ ਜੇਲ੍ਹ ਫਤਾਹਪੁਰ, ਅੰਮ੍ਰਿਤਸਰ ਵਿੱਖੇ ਸਰਚ ਆਪਰੇਸ਼ਨ ਚਲਾਇਆ ਗਿਆ। 


    ਉਹਨਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਬੰਦੀਆਂ/ਕੈਦੀਆਂ ਦੀਆਂ ਗਤੀਵਿਧੀਆਂ ਨੂੰ ਚੈਕ ਕਰਨ ਲਈ ਪੁਲਿਸ ਜਵਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਜੇਲ੍ਹ ਦੀਆਂ ਬੈਰਕਾਂ ਅਤੇ ਆਲੇ-ਦੁਆਲੇ ਦੇ ਏਰੀਆ ਦੀ ਬਹੁਤ ਹੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ ਅਤੇ ਜੇਲ੍ਹ ਦੇ ਬਾਹਰਵਾਰ ਬਾਊਡਰੀ ਵਾਲ ਦੇ ਆਸ-ਪਾਸ ਦੇ ਏਰੀਆਂ ਨੂੰ ਵੀ ਚੰਗੀ ਤਰ੍ਹਾ ਖੰਘਾਲਿਆਂ ਗਿਆ। 

ਕੈਸੋ ਓਪਰੇਸ਼ਨ:- ਗੁਰੂ ਕੀ ਵਡਾਲੀ, ਥਾਣਾ ਛੇਹਰਟਾ,ਅੰਮ੍ਰਿਤਸਰ:-

    ਇਸਤੋਂ ਇਲਾਵਾ ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ,ਸ੍ਰੀ ਆਲਮ ਵਿਜੈ ਸਿੰਘ, ਦੀ ਨਿਗਰਾਨੀ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਈਸਟ,ਅੰਮ੍ਰਿਤਸਰ ਅਤੇ ਸ੍ਰੀ ਪਾਰਸ ਗਰਗ, (ਪ੍ਰੋਬੇਸ਼ਨਰ) ਏ.ਸੀ.ਪੀ ਅਤੇ ਸਮੇਤ ਲੋਕਲ ਫੋਰਸ ਅਤੇ ਸਪੈਸ਼ਲ ਕਮਾਂਡੋ ਦੇ ਜਵਾਨਾਂ ਨਾਲ ਥਾਣਾ ਛੇਹਰਟਾ ਦੇ ਏਰੀਆ ਗੁਰੂ ਕੀ ਵਡਾਲੀ ਵਿੱਖੇ (CASO) ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ।  

                                                                                                                                                                                                             ਸਰਚ ਦੌਰਾਨ ਇਲਾਕੇ ਨੂੰ ਚਾਰੇ ਪਾਸਿਆ ਤੋਂ ਘੇਰਾਬੰਦੀ ਕਰਕੇ ਇਲਾਕੇ ਦੇ ਅੰਦਰ ਬਾਹਰ ਦੇ ਰਸਤਿਆ ਦੇ ਸਪੈਸ਼ਲ ਨਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਅਤੇ ਨਸ਼ਾਂ ਤੱਸਕਰਾਂ/ਸਮੱਗਲਰਾਂ ਅਤੇ ਜੁਰਾਇਮ ਪੇਸ਼ਾ ਵਿਅਕਤੀ ਜੋ ਬੇਲ ਤੇ ਬਾਹਰ ਆਏ ਹਨ ਅਤੇ ਸ਼ੱਕੀ ਵਿਅਕਤੀਆਂ ਦੀਆਂ, ਤੇ ਹੋਰ ਕਰੀਬ 50 ਰਿਹਾਇਸ਼ਾਂ ਘਰਾਂ ਦੀ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਉਹਨਾਂ ਦੀ ਮੌਜੂਦਾ ਗਤੀਵਿਧੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਲਈ ਗਈ ਅਤੇ 53 ਵਹੀਲਕਾਂ ਦੇ ਰਜਿਸਟਰੇਸ਼ਨ ਨੰਬਰਾਂ ਨੂੰ ਚੈਕ ਕਰਕੇ* ਉਹਨਾਂ ਦੀ ਮਾਲਕੀ ਬਾਰੇ ਪਤਾ ਕੀਤਾ ਗਿਆ।  


ਸਰਚ ਦੌਰਾਨ 10 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰਾਊਂਡ ਅੱਪ  ਗਿਆ ਅਤੇ 04 ਵਿਅਕਤੀਆਂ ਤੇ 02 ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇਂ ਦਰਜ਼ ਕੀਤੇ ਗਏ।


    ਪੁਲਿਸ ਵੱਲੋਂ ਸਰਚ ਦੌਰਾਨ ਇਲਾਕਾ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਨਾਲ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਅਗਰ ਕੋਈ ਵਿਅਕਤੀ ਉਹਨਾਂ ਦੇ ਇਲਾਕੇ ਵਿੱਚ ਨਸ਼ਾਂ ਤੱਸਕਰੀ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਸੂਚਨਾਂ ਦੇ ਵਾਲੇ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਮਨ ਸ਼ਾਤੀ ਬਹਾਲ ਰੱਖਣ ਅਤੇ ਪਬਲਿਕ ਦੀ ਸੁਰੱਖਿਆ ਲਈ 24 ਘੰਟੇ ਤੱਤਪਰ ਹੈ।

ਥਾਣਾ ਛੇਹਰਟਾ ਦੇ ਏਰੀਆ ਗੁਰੂ ਕੀ ਵਡਾਲੀ ਵਿਖੇ ਕੈਸੋ ਆਪਰੇਸ਼ਨ ਦੌਰਾਨ ਗੱਲਬਾਤ ਕਰਦੇ ਹੋਏ ਸ੍ਰੀ ਆਲਮ ਵਿਜੇ ਸਿੰਘ, ਡੀਸੀਪੀ ਕਾਨੂੰਨ ਵਿਵਸਥਾ, ਅੰਮ੍ਰਿਤਸਰ।