“Waris Punjab De Akali Dal Hits Hard at Govt’s Anti-People Policies”
“ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਤੇ ਤਿੱਖਾ ਵਾਰ”

8 ਅਪ੍ਰੈਲ 2026 ਅਜਨਾਲਾ – ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਵਿਚ ਪਿੰਡ ਗੱਗੋਮਾਹਲ ਵਿਖੇ ਵਿਸ਼ਾਲ ਇਕੱਠ ਆਯੋਜਿਤ ਕੀਤਾ ਗਿਆ। ਇਸ ਇਕੱਠ ਵਿਚ ਬਾਪੂ ਤਰਸੇਮ ਸਿੰਘ (ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ) ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਤੇ ਤਿੱਖਾ ਵਾਰ ਕੀਤਾ।
ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਹਰ ਪੱਖੋਂ ਪੀੜਤ ਹੈ। ਸਰਕਾਰ ਨੌਜਵਾਨੀ ਨੂੰ ਰੋਜ਼ਗਾਰ ਦੀ ਬਜਾਏ ਨਸ਼ਿਆਂ ਵੱਲ ਧੱਕ ਰਹੀ ਹੈ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਸਿੱਖ ਕੌਮ ਦੇ ਸੰਵੈਧਾਨਕ ਹੱਕਾਂ ਉੱਤੇ ਲਗਾਤਾਰ ਹੱਲਾ ਬੋਲਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਹੱਕਾਂ ਦੀ ਲੁੱਟ ਹੁਣ ਹੋਰ ਬਰਦਾਸ਼ਤ ਨਹੀਂ ਹੋਵੇਗੀ।
ਇਸ ਮੌਕੇ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਨੇ ਸੰਗਤ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਤੁਹਾਡੀਆਂ ਉਮੀਦਾਂ ਤੇ ਖ਼ਰਾ ਉਤਰੇਗਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਪੰਜਾਬੀਆਂ ਨਾਲ ਹੋ ਰਹੀ ਹਰ ਧੱਕੇਸ਼ਾਹੀ ਤੇ ਅਨਿਆਂ ਖਿਲਾਫ਼ ਡੱਟ ਕੇ ਖੜ੍ਹੀ ਰਹੇਗੀ। ਇਕੱਠ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਤੇ ਪਾਰਟੀ ਪ੍ਰਤੀ ਆਪਣਾ ਭਰੋਸਾ ਜਤਾਇਆ।
ਇਸ ਇਤਿਹਾਸਕ ਇਕੱਠ ਵਿਚ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਅਮਨਦੀਪ ਸਿੰਘ ਡੱਡੂਆਣਾਂ ਤੇ ਹੋਰ ਬਹੁਤ ਸਾਰੇ ਆਗੂਆਂ ਨੇ ਵੀ ਹਾਜ਼ਰੀ ਭਰੀ। ਸੰਗਤ ਵੱਲੋਂ ਪਾਰਟੀ ਦੇ ਹੱਕ ਵਿਚ ਭਾਰੀ ਨਾਰੇਬਾਜ਼ੀ ਕੀਤੀ ਗਈ। ਇਸ ਇਕੱਠ ਨੇ ਸਾਫ਼ ਦਰਸਾਇਆ ਕਿ ਅਜਨਾਲਾ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਰੂਪ ਵਿਚ ਇੱਕ ਨਵੀਂ ਤਾਕਤ ਉਭਰ ਰਹੀ ਹੈ।
