We will always remain grateful for the love and respect shown by the Sangat of Tarn Taran: Bhai Mandeep Singh.

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਟੀਮ ਵੱਲੋਂ ਪਿੰਡ ਭੁੱਚਰ ਵਿਖੇ ਭਰਵੀਂ ਮੀਟਿੰਗ, ਸੰਗਤ ਵੱਲੋਂ ਭਾਰੀ ਸਮਰਥਨ

ਤਰਨਤਾਰਨ 4 ਅਕਤੂਬਰ ਤਰਨਤਾਰਨ ਦੇ ਪਿੰਡ ਭੁੱਚਰ ਅਤੇ ਠੱਠਾ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਕ ਭਰਵੀਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਜਿੰਨਾਂ ਵਿੱਚ ਪਿੰਡਾਂ ਦੀ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਮੀਟਿੰਗਾਂ ਦੌਰਾਨ ਸੰਗਤ ਦੇ ਜਜ਼ਬੇ ਅਤੇ ਪੰਥਕ ਸਮਰਥਨ ਨੂੰ ਦੇਖਦਿਆਂ ਮਾਹੌਲ ਜੋਸ਼ ਨਾਲ ਭਰਪੂਰ ਹੋਇਆ। ਇਸ ਮੌਕੇ ਤੇ ਤਰਨਤਾਰਨ ਤੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ, ਬਾਪੂ ਤਰਸੇਮ ਸਿੰਘ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਰਜੀਤ ਸਿੰਘ ਵੰਨਚਿੜੀ, ਜੋਨ ਇੰਚਾਰਜਾਂ ਅਤੇ ਹੋਰ ਅਹਿਮ ਵਰਕਰ ਸਾਹਿਬਾਨ ਹਾਜਰ ਸਨ। ਇਸ ਮੌਕੇ ਤੇ ਸੰਗਤ ਵੱਲੋਂ ਸਾਰੇ ਆਗੂਆਂ ਦਾ ਸਿਰੋਪਾਓਆਂ ਨਾਲ ਸਨਮਾਨ ਕੀਤਾ ਗਿਆ। ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਮਨਦੀਪ ਸਿੰਘ ਨੇ ਕਿਹਾ ਕਿ ਤਰਨਤਾਰਨ ਦੀ ਧਰਤੀ ਸਦਾ ਪੰਥਕ ਚੇਤਨਾ ਦੀ ਪ੍ਰਤੀਕ ਰਹੀ ਹੈ ਅਤੇ ਅੱਜ ਵੀ ਇੱਥੇ ਦੀ ਸੰਗਤ ਸੱਚੀ ਅਗਵਾਈ ਦੇ ਹੱਕ ਵਿੱਚ ਖੜੀ ਹੈ। ਉਹਨਾਂ ਕਿਹਾ ਕਿ ਤਰਨਤਾਰਨ ਦੀ ਸੰਗਤ ਵੱਲੋਂ ਬਖ਼ਸ਼ੇ ਜਾ ਪਿਆਰ ਤੇ ਸਤਿਕਾਰ ਦੇ ਅਸੀਂ ਸਦਾ ਰਿਣੀ ਰਹਾਂਗੇ। ਇਹ ਪਿਆਰ ਸਾਡੇ ਲਈ ਤਾਕਤ ਹੈ, ਜੋ ਸਾਨੂੰ ਸੱਚ ਤੇ ਪੰਥਕ ਮਾਰਗ ‘ਤੇ ਡਟੇ ਰਹਿਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਤੇ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲਹਿਰ ਹਰ ਪਿੰਡ ਵਿੱਚ ਵੱਧ ਰਹੀ ਹੈ ਕਿਉਂਕਿ ਸਾਡੀ ਪਾਰਟੀ ਕਿਸੇ ਲਾਲਚ ਜਾਂ ਸੱਤਾ ਲਈ ਨਹੀਂ, ਸਗੋਂ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਦੀ ਇਜ਼ੱਤ ਲਈ ਮੈਦਾਨ ਵਿੱਚ ਉਤਰੀ ਹੈ। ਉਹਨਾਂ ਕਿਹਾ ਕਿ ਪੰਥਕ ਏਕਤਾ ਦੀ ਇਹ ਲਹਿਰ ਕਿਸੇ ਵਿਅਕਤੀ ਦੀ ਨਹੀਂ, ਸਗੋਂ ਸਰਬੱਤ ਦੇ ਭਲੇ ਦੀ ਸੌਚ ਦੀ ਨੁਮਾਇੰਦਗੀ ਕਰਦੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਝੂਠੇ ਵਾਅਦਿਆਂ ਤੋਂ ਤੰਗ ਆ ਕੇ ਸੱਚਾਈ ਦੇ ਪੱਖ ਵਿੱਚ ਖੜੇ ਹੋਣ। ਮੀਟਿੰਗ ਦੇ ਅੰਤ ਵਿੱਚ ਪਿੰਡ ਵਾਸੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਥਕ ਝੰਡੇ ਹੇਠ ਇਕਜੁੱਟ ਹੋਣ ਦਾ ਸੰਕਲਪ ਲਿਆ।