ਤਰਸੇਮ ਸਿੰਘ ਸੇਮਾ ਪਿੰਡ ਵਾਲੇ ਨੂੰ ਸਦਮਾ ਨੌਜਵਾਨ ਪੁੱਤਰ ਦੀ ਅਚਨਚੇਤ ਮੌਤ

ਸਵ. ਗੁਰਨਾਮ ਸਿੰਘ ਸਰਪੰਚ ਪਿੰਡ ਵਾਲਾ ਬੁਰਜ ਮਹਿਮਾ ਦੇ ਪੋਤਰੇ ਤਰਸੇਮ ਸਿੰਘ ਸੇਮਾ ਨੂੰ ਉਸ ਵੇਲੇ ਬਹੁਤ ਡੂੰਘਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਨੌਜਵਾਨ ਛੋਟੇ ਪੁੱਤਰ ਬਿਕਰਮਜੀਤ ਸਿੰਘ ਦੀ ਅਚਨਚੇਤ ਮੌਤ ਹੋ ਗਈ। ਮਿਰਤਕ ਆਪਣੇ ਪਿੱਛੇ ਮਾਤਾ ਪਿਤਾ, ਭਰਾ,ਪਤਨੀ,ਧੀ ਛੱਡ ਗਿਆ। ਵ੍ਰੱਤਕ ਦਾ ਵੱਡਾ ਭਾਈ ਰਕਿੰਦਰ ਸਿੰਘ ਬਰਾੜ ਕਨੇਡਾ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ। ਬਿਕਰਮਜੀਤ ਸਿੰਘ ਦੀ ਮਾਤਾ ਵੀ ਥੋੜੇ ਦਿਨ ਤੋ ਕਨੇਡਾ ਗਈ ਹੋਈ ਹੈ। ਵਾਹਿਗੁਰੂ ਇਹਨਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਾਬਕਾ ਸਰਪੰਚ ਦੇ ਪਰਿਵਾਰ ਵਿੱਚ ਪਹਿਲਾਂ ਵੀ ਬਹੁਤ ਕਹਿਰ ਦੀਆਂ ਮੌਤਾਂ ਹੋ ਚੁੱਕੀਆਂ ਹਨ।