ਪਿੰਡ ਪਹੂਵਿੰਡ ਸਾਹਿਬ ਵਿਖੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਦੇ ਵਿਵਾਦ ਨੂੰ ਲੈ ਕੇ ਪਿੰਡ ਰੋਡੇ ਤੋਂ ਜਥਾ ਪਹੁੰਚਿਆ ਪ੍ਰਬੰਧਕਾ ਨਾਲ ਲੜਾਈ ਝਗੜਾ ਹੋਣ ਕਾਰਨ ਦੋ ਸਿੰਘ ਜਖਮੀ ਹੋਏ।

(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ)ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਸਾਹਿਬ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਦਾ ਵਿਵਾਦ ਚੱਲਿਆ ਸੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਤੋਂ ਭਾਈ ਜਗਤਾਰ ਸਿੰਘ ਜੀ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਅਗਵਾਈ ਵਿੱਚ ਜੱਥਾ ਪਹੂਵਿੰਡ ਸਾਹਿਬ ਪਹੁੰਚਿਆ ਸੀ ਉਹਨਾਂ ਦੇ ਨਾਲ ਲੜਾਈ ਝਗੜਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਉਹਦੇ ਵਿੱਚ ਪਿੰਡ ਰੋਡੇ ਦੇ ਦੋ ਨੌਜਵਾਨ ਜ਼ਖ਼ਮੀ ਹੋਏ ਸਨ ਜਿਨਾਂ ਵਿੱਚ ਭਾਈ ਕੁਲਦੀਪ ਸਿੰਘ ਜੀ ਰੋਡੇ ਜੇਰੇ ਇਲਾਜ ਹਨ ਅਤੇ ਆਪ੍ਰੇਸ਼ਨ ਹੋਇਆ ਉਹਨਾਂ ਦਾ ਪਤਾ ਲੈਣ ਵਾਸਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸਟਰੀਆ ਯੂਰਪ ਦੇ ਪ੍ਰਧਾਨ ਜਥੇਦਾਰ ਬਾਬਾ ਨਛੱਤਰ ਸਿੰਘ ਜੀ ਭੈਣੀ ਮੱਸਾ ਸਿੰਘ ਅਤੇ ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ ਚੀਫ ਐਡਵਾਈਜ਼ਰ ਪੰਜਾਬ ਅਤੇ ਭਾਈ ਗੁਰਭੇਜ ਸਿੰਘ ਜੀ ਭੈਣੀ ਮੱਸਾ ਸਿੰਘ ਜਿਲਾ ਪ੍ਰਧਾਨ ਤਰਨਤਾਰਨ ਅਤੇ ਸ੍ਰ ਬਲਜੀਤ ਸਿੰਘ ਜੀ ਸਪੁੱਤਰ ਜਥੇਦਾਰ ਨਛੱਤਰ ਸਿੰਘ ਜੀ ਅਮਨਦੀਪ ਹਸਪਤਾਲ ਵਿਖੇ ਪਹੁੰਚੇ ਹਨ। ਸਾਰੇ ਸਿੰਘਾਂ ਨੇ ਸੰਗਤਾਂ ਨੂੰ ਇਕ ਜ਼ਰੂਰੀ ਬੇਨਤੀ ਕੀਤੀ ਕਿ ਸਾਰੀ ਜਥੇਬੰਦੀਆਂ ਅਤੇ ਮਾਝੇ ਦੇ ਸਿੰਘਾਂ ਦਾ ਫਰਜ ਬਣਦਾ ਹੈ ਜੋ ਪਿੰਡ ਰੋਡੇ ਜਨਮ ਅਸਥਾਨ ਤੋਂ ਸਿੰਘ ਪਹੁੰਚੇ ਸਨ ਹਸਪਤਾਲ ਜੇਰੇ ਇਲਾਜ ਹਨ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਪਿੱਛੇ ਸਿੰਘਾਂ ਦਾ ਪਤਾ ਲੈਣਾ ਉਹਨਾਂ ਦਾ ਹਾਲ ਚਾਲ ਪੁੱਛਣਾ। ਇਹ ਕਿਸੇ ਇੱਕ ਦਾ ਨਿੱਜੀ ਕੰਮ ਨਹੀਂ ਬਲਕਿ ਕੌਮ ਦਾ ਕੰਮ ਹੈ। ਬਾਬਾ ਸੱਜਣ ਸਿੰਘ ਜੀ ਵੱਲੋਂ ਸਾਰੇ ਸਿੰਘਾਂ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਬੇਨਤੀ ਕੀਤੀ ਗਈ।