
ਮੈਨੂੰ ਇਹ ਖਬਰ ਸੁਣਕੇ ਬਹੁਤ ਹੀ ਦੁੱਖ ਮਹਿਸੂਸ ਹੋਇਆ ਕਿ ਅੱਜ ਖਨੌਰੀ ਬਾਰਡਰ ਉੱਤੇ ਲੱਗੇ ਹੋਏ ਕਿਸਾਨੀ ਮੋਰਚੇ ਵਿੱਚ ਸ਼ਾਮਿਲ ਕਿਸਾਨ ਗੁਰਮੀਤ ਸਿੰਘ ਜਿਸਦੀ ਉਮਰ 55 ਸਾਲ, ਵਾਸੀ ਪਿੰਡ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਵੱਲੋਂ ਸਿਰ ਕਰਜ਼ਾ ਹੋਣ ਕਾਰਨ ਮੋਰਚੇ ਅੰਦਰ ਹੀ ਫਾਹਾ ਲੈਕੇ ਆਤਮਹੱਤਿਆ ਕਰ ਲਈ ਗਈ ਹੈ। ਦੱਸਿਆ ਗਿਆ ਹੈ ਕਿ ਇਹ ਕਿਸਾਨ ਡੱਲੇਵਾਲ ਜੱਥੇਬੰਦੀ ਨਾਲ਼ ਸੰਬੰਧਿਤ ਸੀ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ। ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ, ਘਰ ਵਿੱਚ ਇੱਕ ਸਰਕਾਰੀ ਨੌਕਰੀ ਅਤੇ ਇੱਕ ਕਰੋੜ ਰੁਪਿਆ ਮਦਦ ਵਜੋਂ ਦਿੱਤਾ ਜਾਵੇ।