
ਸ੍ਰੀ ਹਰਗੋਬਿੰਦਪੁਰ ਸਾਹਿਬ ਜੀ 2 ਮਾਰਚ (ਕੁਲਜੀਤ ਸਿੰਘ ਖੋਖਰ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲ਼ਾ ਸਾਹਿਬ ਜੀ ਦੇ ਮੇਲੇ ਦੀ ਖੁਸ਼ੀ ਵਿੱਚ ਹਰ ਸਾਲ ਪੈਦਲ ਯਾਤਰਾ ਪਿੰਡ ਖਡਿਆਲਾ ਸੈਣੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚਲ ਕੇ ਅੱਜ ਭੇਟ ਪੱਤਣ ਬਿਆਸ ਦਰਿਆ ਤੇ ਪਹੁੰਚ ਸਮੇਂ ਕਿ ਵੱਖ ਵੱਖ ਪਰਾਅ ਤੋਂ ਹੁੰਦੀਂ ਹੋਈ ਸਾਮ ਨੂੰ ਇਹ ਯਾਤਰਾ ਸ੍ਰੀ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਸਾਹਿਬ ਹਰਚੋਵਾਲ ਵਿਖੇ ਪਹੁੰਚੀ । ਇਸ ਪੈਦਲ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਦੇ 500 ਸਾਲਾਂ ਪਵਿੱਤਰ ਚੋਲ਼ਾ ਸਹਿਬ ਤੇ ਬੇਬੇ ਨਾਨਕੀ ਦਾ ਹੱਥ ਨਾਲ ਕੱਢਾਈ ਕੀਤਾ ਰੁਮਾਲ ਦੇ ਦਰਸ਼ਨ ਦੀਦਾਰ ਸੰਗਤਾਂ ਵੱਲੋਂ ਕੀਤੇ ਜਾਂਦੇ ਹਨ ਨਾਲ ਹੀ ਪਾਕਿਸਤਾਨ ਸਹਰੰਦ ਤੋਂ 2 ਕਿਲੋਮੀਟਰ ਦੂਰੀ ਤੇ ਪਾਕਿਸਤਾਨ ਵਾਲੇ ਪਾਸੇ ਗੁਰੂ ਨਾਨਕ ਦੇਵ ਜੀ ਯਾਦ ਬਣੇ ਗੁਰਦੁਆਰਾ,ਨਨਕਾਣਾ ਸਾਹਿਬ ਦੇ ਦੂਰਬੀਨ ਨਾਲ ਬਾਰਡਰ ਤੇ ਖ੍ੜ ਕੇ ਸੰਗਤਾਂ ਗੁਰੂ ਨਾਨਕ ਦੇਵ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰ ਕੇ ਯਾਤਰਾ ਸਮਾਪਤ ਹੁੰਦੀ ਹੈ।ਇਹ ਪੈਦਲ ਯਾਤਰਾ ਲਗਤਾਰ 4 ਦਿਨ ਪੈਦਲ ਚੱਲਣ ਉਪਰੰਤ ਸਮਾਮਤ ਹੁੰਦੀ ਹੈ।ਇਸ ਮੌਕੇ ਤੇ ਪੈਦਲ ਯਾਤਰਾ ਦੀ ਅਗਵਾਈ ਕਰਨ ਵਾਲੇ ਜਥੇਦਾਰ ਜਥੇਦਾਰ ਰਣਧੀਰ ਸਿੰਘ ਤੇ ਜੋਗਿੰਦਰ ਸਿੰਘ ਦਾ ਹਰਚੋਵਾਲ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਕੀਤਾ ਨਿੱਘਾ ਸਵਾਗਤ। ਗੁਰਦੁਆਰਾ ਸਾਹਿਬ ਅੰਦਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਹਾਲ ਗੂੰਜ ਉੱਠਿਆ ਪ੍ਰਬੰਧਕਾਂ ਵੱਲੋਂ ਪੈਦਲ ਯਾਤਰਾ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਹ ਪੈਦਲ ਯਾਤਰਾ ਸਾਮ ਨੂੰ ਗੁਰਦੁਆਰਾ ਸਾਹਿਬ ਤੇ ਘਰਾਂ ਅੰਦਰ ਅਰਾਮ ਕਰਦੀ ਹੈ ਅਗਲੇ ਦਿਨ ਸਵੇਰੇ 3 ਵਜੇ ਨਾਲ ਅਰਦਾਸ ਕਰਕੇ ਅਗਲੇ ਸਥਾਨਾਂ ਨੂੰ ਰਵਾਨਾ ਹੋ ਜਾਂਦੀ ਹੈ। ਇਸ ਮੌਕੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਈ ਗਗਨਦੀਪ ਸਿੰਘ ਰਿਆੜ, ਤਰਨਾ ਦਲ ਸ਼ਹੀਦ ਭਾਈ ਤਾਰੂ ਸਿੰਘ ਜਥੇਦਾਬੰਦੀ ਦੇ ਜਥੇਦਾਰ ਰਣਜੀਤ ਸਿੰਘ ਪਹੂਲਾ, ਗੁਰਦੁਆਰਾ ਰਾਜਾ ਰਾਮ ਹਰਚੋਵਾਲ ਮੁੱਖ ਪ੍ਰਬੰਧਕ ਭਾਈ ਬਲਵਿੰਦਰ ਸਿੰਘ,
ਵੱਡਾ ਗੁਰਦੁਆਰਾ ਸਾਹਿਬ ਪ੍ਰਬੰਧਕ ਜਥੇਦਾਰ ਬਚਨ ਸਿੰਘ, ਮੈਂਬਰ ਕਰਮ ਸਿੰਘ, ਦਲੇਰ ਸਿੰਘ, ਬਿਕਰਮਜੀਤ ਸਿੰਘ ਬਿੱਕਾ , ਮਾਸਟਰ ਸੁਖਵਿੰਦਰ ਸਿੰਘ ਸੈਕਟਰੀ, ਸਰਦੂਲ ਸਿੰਘ ਕੁਲਵੰਤ ਸਿੰਘ, ਵਸਣ ਸਿੰਘ, ਜਸਵਿੰਦਰ ਸਿੰਘ, ਚਮਕੌਰ ਸਿੰਘ, ਪ੍ਰਧਾਨ ਲਖਬੀਰ ਸਿੰਘ, ਗੁਰਮੁੱਖ ਸਿੰਘ ਕਾਲਾ, ਬੱਬੂ ਬੁੱਟਰ,ਸਕਿੰਦਰ ਸਿੰਘ, ਚਰਨਜੀਤ ਸਿੰਘ, ਕਸ਼ਮੀਰ ਸਿੰਘ, ਸੁਖਚੈਨ ਸਿੰਘ, ਸੁਖਬੀਰ ਸਿੰਘ, ਗਗਨਦੀਪ ਸਿੰਘ ਰਿਆੜ, ਆਦਿ ਸੇਵਾਦਾਰਾਂ ਨੇ ਜਥੇਦਾਰ ਰਣਧੀਰ ਸਿੰਘ, ਜੋਗਿੰਦਰ ਸਿੰਘ ਖਡਿਆਲਾ ਸੈਣੀਆਂ ਨੂੰ ਸਿਰੋਪਾ ਦਿੱਤਾ ਗਿਆ। ਇਹ ਪੈਦਲ ਯਾਤਰਾ ਅੱਜ ਹਰਚੋਵਾਲ ਠਹਿਰਣ ਉਪਰੰਤ 3 ਮਾਰਚ ਨੂੰ ਘੁੰਮਣਾ ਵਿਖੇ ਪਹੁੰਚ ਕੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਸਹਿਬ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਪਵਿੱਤਰ ਚੋਲ਼ਾ ਸਹਿਬ ਦੇ ਦਰਸ਼ਨ ਕਰਕੇ ਸਮਾਮਤ ਹੋਈ ਗਈ।