ਜਥੇਦਾਰ ਬਾਬਾ ਨਛੱਤਰ ਸਿੰਘ ਜੀ ਅਸਟਰੀਆ ਯੂਰਪ ਦੀ ਧਰਤੀ ਤੋਂ ਵਾਪਸ ਪੰਜਾਬ ਦੀ ਧਰਤੀ ਤੇ ਪਹੁੰਚੇ

 ਚੀਫ ਐਡਵਾਈਜ਼ਰ ਬਾਬਾ ਸੱਜਣ ਸਿੰਘ ਜੀ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ।

ਤਰਨਤਾਰਨ (ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਇੰਟਰਨੈਸ਼ਨਲ ਪੰਥਕ ਦਲ ਅਸਟਰੀਆ ਯੂਰਪ ਦੇ ਪ੍ਰਧਾਨ ਜਥੇਦਾਰ ਬਾਬਾ ਨਛੱਤਰ ਸਿੰਘ ਜੀ ਭੈਣੀ ਮੱਸਾ ਸਿੰਘ ਵਾਲੇ ਅਸਟਰੀਆ ਯੂਰਪ ਦੀ ਧਰਤੀ ਤੋਂ ਵਾਪਸ ਪੰਜਾਬ  ਪਹੁੰਚੇ। ਏਅਰਪੋਰਟ ਤੇ ਇੰਟਰਨੈਸ਼ਨਲ ਪੰਥਕ ਦਲ ਦੇ ਚੀਫ ਐਡਵਾਈਜ਼ਰ ਪੰਜਾਬ ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ, ਜਥੇਦਾਰ ਬਾਬਾ ਜਰਨੈਲ ਸਿੰਘ ਜੀ ਜੈਤੋ ਸਰਜਾ ਅਤੇ ਭਾਈ ਗੁਰਭੇਜ ਸਿੰਘ ਜੀ ਭੈਣੀ  ਮੱਸਾ ਸਿੰਘ ਸਮੂਹ ਅਹੁਦੇਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ। ਬਾਬਾ ਸੱਜਣ ਸਿੰਘ ਜੀ ਨੇ ਬੋਲਦਿਆਂ ਦੱਸਿਆ ਕਿ ਜੋ ਜਥੇਦਾਰ ਨਛੱਤਰ ਸਿੰਘ ਜੀ ਅਸਟਰੀਆ ਯੂਰਪ ਦੀ ਧਰਤੀ ਤੇ ਰਹਿ ਰਹੇ ਹਨ। ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਵਿੱਚ ਇਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ। ਜੋ ਅੱਜ ਵਾਪਸ ਪੰਜਾਬ ਦੀ ਧਰਤੀ ਤੇ ਪਹੁੰਚੇ ਹਨ। ਸਮੂਹ ਆਹੁਦੇਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਥੇਦਾਰ ਬਾਬਾ ਨਛੱਤਰ ਸਿੰਘ ਜੀ ਹੁਰਾਂ ਨੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਕੁਝ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਜਥੇਦਾਰ ਬਾਬਾ ਨਛੱਤਰ ਸਿੰਘ ਜੀ ਨਾਲ ਜਥੇਦਾਰ ਬਾਬਾ ਜਰਨੈਲ ਸਿੰਘ ਜੀ ਜੈਤੋ ਸਰਜਾ ਵਾਲਿਆਂ ਦੀਆਂ ਬੇਟੀਆਂ ਵੀ ਪਹੁੰਚੀਆਂ  ਸਮੂਹ ਆਹੁਦੇਦਾਰਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਅਸਟਰੀਆ ਯੂਰਪ ਦੇ ਮੀਤ ਪ੍ਰਧਾਨ ਜਥੇਦਾਰ ਬਾਬਾ ਜਰਨੈਲ ਸਿੰਘ ਜੀ ਜੈਤੋ ਸਰਜਾ, ਸੰਤ ਬਾਬਾ ਗੁਰਮੁਖ ਸਿੰਘ ਜੀ ਯੂਪੀ ਵਾਲੇ ਤਰਨ ਤਾਰਨ, ਸ੍ਰ ਗੁਰਬਖਸ਼ ਸਿੰਘ, ਜਥੇਦਾਰ ਬਾਬਾ ਜਰਨੈਲ ਸਿੰਘ ਜੀ ਦੇ ਦਮਾਦ ਸ੍ਰ ਜਸਵਿੰਦਰ ਸਿੰਘ ਅਤੇ ਇਹਨਾਂ ਦੀ ਧਰਮ ਸੁਪਤਨੀ ਅਤੇ ਹੋਰ ਬੱਚੇ ,ਬਾਬਾ ਹਰਦੇਵ ਸਿੰਘ ਜੀ, ਸ੍ਰ ਪਰਮਿੰਦਰ ਸਿੰਘ ਜੀ ਮੱਲੀ,ਬੀਬੀ ਹਰਜਿੰਦਰ ਕੌਰ ਜੀ, ਹਾਜਰ ਸਨ