ਸੋਹਲ, ਜੰਮੂ ਵਿਖ਼ੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸਮਾਗਮ ਵਿਖ਼ੇ ਹਾਜ਼ਰੀ ਭਰੀ

ਭਾਈ ਕੰਵਰ ਚੜ੍ਹਤ ਸਿੰਘ (ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ)

ਸਿੱਖ ਨੌਜਵਾਨ ਸਭਾ ਜੰਮੂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਅਖਨੂਰ ਜੰਮੂ ਵੱਲੋਂ ਸਿੱਖੀ ਪ੍ਰਚਾਰ ਦਾ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ | ਇਸ ਸਮੇ ਭਾਵੇਂ ਮੀਂਹ ਅਤੇ ਹਨੇਰੀ ਵਗਦੀ ਰਹੀ, ਸੰਗਤਾਂ ਅਡੋਲ ਖੜੀਆਂ ਰਹੀਆਂ ਅਤੇ ਸਿੱਖੀ ਪ੍ਰਚਾਰ ਵਿਚ ਮੌਜੂਦ ਰਹੀਆਂ | ਸੰਗਤਾਂ ਦੇ ਵਿਚ ਇੰਨਾ ਉਤਸ਼ਾਹ ਅਤੇ ਸਤਿਕਾਰ ਦੇਖ ਕੇ ਬੇਹੱਦ ਖੁਸ਼ੀ ਹੋਈ | ਸੋਹਲ ਦੀਆਂ ਸੰਗਤਾਂ ਨੇ ਦਾਸ ਅਤੇ ਫੈਡਰੇਸ਼ਨ ਦੀ ਟੀਮ ਨੂੰ ਭਰਪੂਰ ਮਾਣ ਬਖਸ਼ਿਆ | ਸੰਗਤਾਂ ਨੇ ਫੈਡਰੇਸ਼ਨ ਵੱਲੋਂ ਦਿੱਤੇ ਨਾਅਰੇ “ਸਾਡੀ ਦਸਤਾਰ ਸਾਡਾ ਤਾਜ” ਅਤੇ “ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ” ਦੇ ਨਾਲ ਪ੍ਰਚਾਰ ਨੂੰ ਚਾਰ ਚੰਦ ਲਗਾਏ | ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਉਪਰਾਲੇ ਦੇ ਲਈ ਸਮੂਹ ਸਿੱਖ ਨੌਜਵਾਨ ਸਭਾ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਰਣਜੀਤ ਸਿੰਘ ਤੋੜਾ ਅਤੇ ਜੋਆਇੰਟ ਸਕੱਤਰ ਮਾਸਟਰ ਰਨਵੀਰ ਸਿੰਘ ਦਾ ਧੰਨਵਾਦ ਕਰਦੀ ਹੈ |