


(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਪਿੰਡ ਸੈਦਪੁਰ ਤੋਂ ਸ੍ਰ ਹਰਭਜਨ ਸਿੰਘ ਧਰਮੀ ਫੌਜੀ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਹਾਜਰੀ ਭਰੀ ਗਈ।ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆ ਨੇ ਪਹੁੰਚ ਕੇ ਸ੍ਰ ਹਰਭਜਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਦਲੀਪ ਸਿੰਘ ਜੀ ਚੱਕਰ ਆਲ ਇੰਡੀਆ ਕਨਵੀਨਰ, ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ ਚੀਫ ਐਡਵਾਈਜਰ ਪੰਜਾਬ ਸਪੁੱਤਰ ਸ਼ਹੀਦ ਭਾਈ ਸਰਵਣ ਸਿੰਘ ਜੀ ਇਹਨਾਂ ਵੱਲੋਂ ਭਾਈ ਗੁਰਭੇਜ ਸਿੰਘ ਜੀ ਭੈਣੀ ਮਸਾ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਸਪੁੱਤਰ ਜਥੇਦਾਰ ਬਾਬਾ ਨਛੱਤਰ ਸਿੰਘ ਜੀ ਪ੍ਰਧਾਨ ਅਸਟਰੀਆ ਯੂਰਪ ਇੰਟਰਨੈਸ਼ਨਲ ਪੰਥਕ ਦਲ, ਭਾਈ ਗੁਰਸ਼ਰਨ ਸਿੰਘ ਵਾੜਾ ਸ਼ੇਰ ਸਿੰਘ, ਸ੍ਰ ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ ਪ੍ਰੈਸ ਸਕੱਤਰ ਤਰਨਤਾਰਨ ਹੁਰਾਂ ਨੇ ਹਾਜਰੀ ਭਰੀ ਅਤੇ ਜਥੇਬੰਦੀ ਵੱਲੋਂ ਸ੍ਰ ਹਰਭਜਨ ਸਿੰਘ ਜੀ ਦੇ ਸਪੁੱਤਰ ਸ੍ਰ ਅੰਗਰੇਜ਼ ਸਿੰਘ ਜੀ ਨੂੰ ਸਿਰਪਾਓ ਦਿੱਤਾ ਗਿਆ।ਇਸ ਮੌਕੇ ਨਗਰਾਂ ਦੇ ਸਰਪੰਚ ਪੰਚ ਅਤੇ ਹੋਰ ਬੇਅੰਤ ਸੰਗਤਾਂ ਹਾਜਰ ਸਨ।