1 Crore School Children in Maharashtra to Participate in Martyrdom Centenary Competitions

1 Crore School Children in Maharashtra to Participate in Martyrdom Centenary Competitions

ਮਹਾਰਾਸ਼ਟਰ ‘ਚ 1 ਕਰੋੜ ਸਕੂਲੀ ਬੱਚੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਮੁਕਾਬਲਿਆਂ ‘ਚ ਲੈਣਗੇ ਭਾਗ

1 Crore School Children in Maharashtra to Participate in Martyrdom Centenary Competitions

ਚੌਕ ਮਹਿਤਾ,21 ਫਰਵਰੀ 2026 (ਬਾਬਾ ਸੁਖਵੰਤ ਸਿੰਘ ਚੰਨਣਕੇ) -ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 28 ਫਰਵਰੀ ਦਿਨ ਸ਼ਨੀਵਾਰ ਤੇ 01 ਮਾਰਚ ਦਿਨ ਐਤਵਾਰ ਨੂੰ ਖਾਰਘਰ (ਨਵੀਂ ਮੁੰਬਈ) ਦੇ ਉਵੇ ਮੈਦਾਨ ‘ਚ ਤੀਸਰੇ ਪੜਾਅ ਦੇ ਹੋਣ ਜਾ ਰਹੇ ਸਮਾਗਮਾਂ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਦੁਆਰਾ ਸੁਪਰੀਮ ਕੌਂਸਲ ਨਵੀਂ ਮੁੰਬਈ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਸਹਿਯੋਗ ਨਾਲ  ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ‘ਚ ਹੋ ਰਹੇ ਇਹ ਆਖਰੀ ਸ਼ਹੀਦੀ ਸ਼ਤਾਬਦੀ ਸਮਾਗਮ ਬਹੁਤ ਹੀ ਆਲੌਕਿਕ ਤੇ ਵਿਸ਼ਾਲ ਹੋਣਗੇ।                           ਉਨ੍ਹਾਂ ਕਿਹਾ ਕਿ ਇਸ ਮੌਕੇ ਮਹਾਰਾਸ਼ਟਰ ‘ਚ ਕੋਂਕਣ ਏਰੀਆ ਅੰਦਰ ਬਹੁਤ ਹੀ ਧਾਰਮਿਕ ਮਾਹੌਲ ਉਸਰਿਆ ਹੋਇਆ ਹੈ।ਸਕੂਲਾਂ ਅੰਦਰ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਲੇਖ,ਪੇਟਿੰਗ ਤੇ ਸੁੰਦਰ ਲ਼ਿਖਾਈ ਆਦਿ ਬਹੁਤ ਸਾਰੇ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ,ਜਿਸ ਵਿੱਚ ਹੁਣ ਤੱਕ 50 ਲੱਖ ਤੋਂ ਵੱਧ ਬੱਚੇ ਭਾਗ ਲੈ ਚੁੱਕੇ ਹਨ ਤੇ ਹੁਣ ਇਸ ਗਿਣਤੀ ਨੂੰ 1 ਕਰੋੜ ਤੱਕ ਲੈ ਕੇ ਜਾਣ ਦਾ ਟੀਚਾ ਹੈ।ਇਹ ਵਿੱਦਿਅਕ ਮੁਕਾਬਲੇ 25 ਫਰਵਰੀ ਤੱਕ ਹੋਣਗੇ,ਉਪਰੰਤ ਕੋਂਕਣ ਡਿਵੀਸ਼ਨ ਦੇ ਕੁਲੈਕਟਰ ਵੱਲੋਂ 15 ਮੁੱਖ ਬੱਚਿਆਂ ਦੀ ਚੋਣ ਕੀਤੀ ਜਾਵੇਗੀ,ਜਿੰਨ੍ਹਾਂ ਨੂੰ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋ ਰਹੇ ਪ੍ਰਧਾਨ ਮੰਤਰੀ ਸ੍ਰੀ ਨੇਰੇਂਦਰ ਮੋਦੀ ਦੁਅਰਾ ਸਨਮਾਨਿਤ ਕੀਤਾ ਜਾਵੇਗਾ।ਸਿੱਧੂ ਨੇ ਦੱਸਿਆ ਕਿ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ 4 ਲੱਖ ਤੋਂ ਵੱਧ ਸਕੂਲੀ ਬੱਚਿਆਂ ਵੱਲੋਂ ਵੱਖ ਵੱਖ ਨਗਰ ਕੀਰਤਨ ਵੀ ਸਜਾਏ ਗਏ ਹਨ।ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੇ ਸੰਦਰਭ ‘ਚ ਇਸ ਸਮੇਂ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਆਰੰਭੀਆਂ ਗਈਆਂ ਹਨ ।                      ਚੇਅਰਮੈਨ ਸਿੱਧੂ ਨੇ ਕਿਹਾ ਕਿ 8 ਦਸੰਬਰ ਨੂੰ ਨਾਗਪੁਰ ਤੇ 24-25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸੰਪੂਰਨਤਾ ਤੋਂ ਬਾਅਦ ਹੁਣ ਲੜੀ ਦਾ ਤੀਸਰਾ ਤੇ ਆਖਰੀ ਸਮਾਗਮ ਖਾਰਗਰ ਵਿਖੇ ਹੋਣ ਜਾ ਰਿਹਾ ਹੈ,ਜਿਸ ਦੀਆਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹਨ।ਮੈਦਾਨ ਅੰਦਰ ਸੁੰਦਰ ਤੇ ਵਿਸ਼ਾਲ ਪੰਡਾਲ ਦੀ ਤਿਆਰੀ ਹੋ ਚੁੱਕੀ ਹੈ ਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਤੀਸਰੇ ਤੇ ਆਖਰੀ ਸਮਾਗਮ ਪ੍ਰਤੀ ਦੇਸ਼ ਵਿਦੇਸ਼ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ਤੇ ਸਮੁੱਚੇ ਸਿੱਖ ਸਮੁਦਾਏ ‘ਚ ਭਾਰੀ ਉਤਸ਼ਾਹ ਹੈ।ਉਨ੍ਹਾਂ ਨੇ ਇਸ ਇਤਿਹਾਸਕ ਉਪਰਾਲੇ ਲਈ ਮਹਾਰਾਸ਼ਟਰ ਸਰਕਾਰ ਤੇ ਦਮਦਮੀ ਟਕਸਾਲ ਦਾ ਦਿਲੀ ਧੰਨਵਾਦ ਕਰਦੇ ਹੋਏ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਮਨਾ ਕੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਤੇ ਸ੍ਰਪਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਹਾਰਾਸ਼ਟਰ ਵੱਸਦੇ ਵੱਖ ਵੱਖ ਸਿੱਖ ਸਮਾਜਾਂ ਨੂੰ ਇਕੱਤਰ ਕਰਕੇ ਸਭ ਨੂੰ ਮੋਤੀਆਂ ਵਾਂਗ ਸਭ ਨੂੰ ਇੱਕ ਧਾਗੇ ‘ਚ ਪਰੋਣ ਦਾ ਮਹਾਨ ਕਾਰਜ ਕੀਤਾ ਹੈ।