37th Shaheedi Dihaṛa of Shaheed Bhai Satwant Singh, Beant Singh & Kehar Singh – Singh Sahib Giani Jasvir Singh Rode Pays Tributes
ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਦੇ 37ਵੇਂ ਸ਼ਹੀਦੀ ਦਿਹਾੜੇ ‘ਤੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਵੱਲੋਂ ਸ਼ਰਧਾਂਜਲੀ

07 ਜਨਵਰੀ 2026, ਅਗਵਾਨ (ਡੇਰਾ ਬਾਬਾ ਨਾਨਕ) -ਅੱਜ ਇਥੇ ਨੇੜੇ ਹੀ ਪੈਂਦੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਜੱਦੀ ਪਿੰਡ ਅਗਵਾਨ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿੱਚ 37ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਹੋਇਆ। ਇਸ ਮੌਕੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਮਾਤਾ ਜੀ ਬੀਬੀ ਪਿਆਰ ਕੌਰ ਜੀ ਦੀ ਹਾਜਰੀ ਵਿੱਚ ਉਨ੍ਹਾਂ ਨੂੰ ਸਨਮਾਨ ਭੇਂਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਉਪ੍ਰੋਕਤ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਨੂੰ ਮਹਾਨ ਯੋਧੇ ਦਸਿਆ, ਜਿਨ੍ਹਾਂ ਨੇ ਜ਼ਾਲਮ ਦੇ ਘਰ ਵਿੱਚ ਜ਼ੁਲਮ ਦਾ ਬਦਲਾ ਲਿਆ, ਹਾਲਾਂ ਕਿ ਇਹ ਮਰਜੀਵੜੇ ਜਾਣਦੇ ਸਨ ਕਿ ਇਸ ਦਾ ਅੰਜਾਮ ਉਨ੍ਹਾਂ ਦੇ ਲਈ ਕੀ ਹੋਏਗਾ। ਸਿੰਘ ਸਾਹਿਬ ਨੇ ਕਿਹਾ ਕਿ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ‘ਤੇ ਹਮਲੇ ਦਾ ਬਦਲਾ ਲੈ ਕੇ ਦੇਸ਼ ਵਿਦੇਸ਼ ਵਿੱਚ ਸਿੱਖ ਕੌਮ ਦਾ ਸਿਰ ਉਚਾ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਮਾਤਾ ਪਿਆਰ ਕੌਰ ਜੀ ਧੰਨ ਹਨ ਅਤੇ ਧੰਨ ਹਨ ਉਹ ਸ਼ਹੀਦ ਸਿੰਘਾਂ ਸਿੰਘਣੀਆਂ ਤੇ ਸੰਗਤਾਂ ਜਿਨ੍ਹਾਂ ਨੇ ਅਨੇਕਾਂ ਤਕਲੀਫਾਂ ਝਲੀਆਂ ਅਤੇ ਗੁਰੂ ਸਾਹਿਬ ਦੇ ਆਸ਼ੇ ‘ਤੇ ਅਡੋਲ ਚਲਦੇ ਰਹੇ ਤੇ ਚਲ ਰਹੇ ਹਨ। ਇਸ ਮੌਕੇ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਅਤੇ ਬਾਬਾ ਸਵਰਨਜੀਤ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।ਪਿਆਰ ਕੌਰ ਜੀ ਧੰਨ ਹਨ ਅਤੇ ਧੰਨ ਹਨ ਉਹ ਸ਼ਹੀਦ ਸਿੰਘਾਂ ਸਿੰਘਣੀਆਂ ਤੇ ਸੰਗਤਾਂ ਜਿਨ੍ਹਾਂ ਨੇ ਅਨੇਕਾਂ ਤਕਲੀਫਾਂ ਝਲੀਆਂ ਅਤੇ ਗੁਰੂ ਸਾਹਿਬ ਦੇ ਆਸ਼ੇ ‘ਤੇ ਅਡੋਲ ਚਲਦੇ ਰਹੇ ਤੇ ਚਲ ਰਹੇ ਹਨ। ਇਸ ਮੌਕੇ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਅਤੇ ਬਾਬਾ ਸਵਰਨਜੀਤ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
