4 laborers die after being exposed to toxic gas in Bihar, there is a lot of commotion
ਬਿਹਾਰ ’ਚ ਜ਼ਹਿਰੀਲੀ ਗੈਸ ਦੀ ਲਪੇਟ ’ਚ ਆਉਣ ਨਾਲ 4 ਮਜ਼ਦੂਰਾਂ ਦੀ ਮੌਤ, ਪਿਆ ਚੀਕ-ਚਿਹਾੜਾ
ਗੋਪਾਲਗੰਜ (ਆਵਾਜ਼ਿ ਕੌਮ ਬਿਊਰੋ)-ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਸ਼੍ਰੀਪੁਰ ਥਾਣਾ ਖੇਤਰ ਦੇ ਸਵਨਹੀ ਜਗਦੀਸ਼ ਪਿੰਡ ’ਚ ਸ਼ਨੀਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਜ਼ਹਿਰੀਲੀ ਗੈਸ ਦੀ ਲਪੇਟ ’ਚ ਆਉਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਾਰੇ ਗਏ ਮਜ਼ਦੂਰਾਂ ਦੀ ਪਛਾਣ ਸਵਨਹੀ ਪੱਟੀ ਪਿੰਡ ਵਾਸੀ ਬੰਟੀ ਬੈਠਾ ਉਰਫ਼ ਰਾਕੇਸ਼ (25), ਜਾਵੇਦ ਆਲਮ ਉਰਫ਼ ਟੀਪੂ (30), ਗਿਧਹਾ ਪਿੰਡ ਦੇ ਵਾਸੀ ਸਬੇ ਆਲਮ (26) ਅਤੇ ਗੋਪਾਲਪੁਰ ਥਾਣਾ ਖੇਤਰ ਦੇ ਸਵਨਹੀਵ੍ਰਿੱਤ ਪਿੰਡ ਵਾਸੀ ਉਮੇਸ਼ ਯਾਦਵ (35) ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਉਕਤ ਮਜ਼ਦੂਰ ਫਲੱਸ਼ ਦੇ ਟੈਂਕ ਦਾ ਸੈਂਟਰਿੰਗ ਖੋਲ੍ਹਣ ਲਈ ਵਾਰ-ਵਾਰ ਟੈਂਕੀ ’ਚ ਉਤਰੇ ਸਨ। ਟੈਂਕ ’ਚ ਉਤਰਨ ਤੋਂ ਬਾਅਦ ਚਾਰੇ ਮਜ਼ਦੂਰ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਗਏ ਅਤੇ ਬੇਹੋਸ਼ ਹੋ ਗਏ। ਕਾਫ਼ੀ ਦੇਰ ਤੱਕ ਉਨ੍ਹਾਂ ਦੀ ਕੋਈ ਜਾਣਕਾਰੀ ਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਟੈਂਕ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

