49 out of the world’s top 50 most polluted cities are in India! Find out which areas in Punjab are included
ਦੁਨੀਆ ਦੇ Top 50 ਪ੍ਰਦੂਸ਼ਿਤ ਸ਼ਹਿਰਾਂ ‘ਚੋਂ 49 ਸ਼ਹਿਰ ਭਾਰਤੀ! ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਲ
ਨਵੀਂ ਦਿੱਲੀ, (ਆਵਾਜ਼ਿ ਕੌਮ ਬਿਊਰੋ)-ਦੁਨੀਆ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ ਹਨ। ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦੇ ਅੰਕੜਿਆਂ ਅਨੁਸਾਰ ਰਾਜਸਥਾਨ ਦਾ ਸ਼੍ਰੀਗੰਗਾਨਗਰ ਮੰਗਲਵਾਰ ਸਵੇਰੇ 9:54 ਵਜੇ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ, ਜਿਸ ਦਾ ਏ. ਕਿਊ. ਆਈ. 821 ਸੀ। ਭਾਰਤ ਤੋਂ ਇਲਾਵਾ ਇਸ ਸੂਚੀ ’ਚ ਪਾਕਿਸਤਾਨ ਦਾ ਸਿਰਫ਼ ਲਾਹੌਰ ਸ਼ਹਿਰ ਹੀ ਸ਼ਾਮਲ ਸੀ। ਲਾਹੌਰ 430 ਦੇ ਏ. ਕਿਊ. ਆਈ. ਨਾਲ 14ਵੇਂ ਨੰਬਰ ’ਤੇ ਹੈ। ਦੀਵਾਲੀ ਤੋਂ ਬਾਅਦ ਦਿੱਲੀ ਤੋਂ ਮੱਧ ਪ੍ਰਦੇਸ਼ ਤੱਕ ਪ੍ਰਦੂਸ਼ਣ ਗੰਭੀਰ ਬਣਿਆ ਹੋਇਆ ਹੈ। ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੇ ਚਾਂਦਨੀ ਚੌਕ ’ਚ ਏ. ਕਿਊ. ਆਈ. 400 ਤੋਂ ਵੱਧ ਹੋ ਗਿਆ, ਜਦੋਂ ਕਿ ਕਈ ਇਲਾਕਿਆਂ ’ਚ ਇਹ 300 ਤੋਂ ਵੱਧ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਭੁਪਾਲ, ਉਜੈਨ ਅਤੇ ਹਰਿਆਣਾ ਦੇ ਬਹਾਦਰਗੜ੍ਹ ’ਚ ਵੀ ਏ. ਕਿਊ. ਆਈ. 400 ਤੋਂ ਵੱਧ ਸੀ। ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਹ 332 ਤੱਕ ਪਹੁੰਚ ਗਿਆ। ਬੁਲੰਦਸ਼ਹਿਰ ’ਚ 331 ਅਤੇ ਗਾਜ਼ੀਆਬਾਦ ’ਚ ਇਹ 324 ਸੀ। 201 ਤੋਂ 300 ਦਰਮਿਆਨ ਦੇ ਏ. ਕਿਊ. ਆਈ.ਨੂੰ ਮਾੜਾ ਮੰਨਿਆ ਜਾਂਦਾ ਹੈ। 301 ਤੋਂ 400 ਦੇ ਦਰਮਿਆਨ ਨੂੰ ਬਹੁਤ ਮਾੜਾ ਤੇ 401 ਤੋਂ 500 ਦੇ ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ। ਗੰਭੀਰ ਪ੍ਰਦੂਸ਼ਣ ਤੰਦਰੁਸਤ ਵਿਅਕਤੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

