“Punjab Will Become Slave of BJP Again”: Karnail Singh Panjoli
“ਪੰਥਕ ਏਕਤਾ ਨਾ ਹੋਈ ਤਾਂ ਪੰਜਾਬ BJP ਦਾ ਗੁਲਾਮ ਬਣੇਗਾ: ਕਰਨੈਲ ਸਿੰਘ ਪੰਜੋਲੀ”

09 ਮਈ 2026, ਫਤਿਹਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਿੱਖ ਪੰਥ ਨੂੰ ਗੰਭੀਰ ਚਿਤਾਵਨੀ ਦਿੱਤੀ ਹੈ।
ਪੰਜੋਲੀ ਨੇ ਕਿਹਾ, “ਪੰਜਾਬ ਹੁਣ ਇੱਕ ਵਾਰ ਫਿਰ ਬੀਜੇਪੀ ਦਾ ਗੁਲਾਮ ਹੋ ਜਾਏਗਾ, ਫਿਰ ਸਿੱਖ ਅੱਖਾਂ ਵਿੱਚ ਘਸੁੰਨ ਦੇ ਕੇ ਰੋਇਆ ਕਰਨਗੇ।” ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਿੱਖ ਪੰਥ ਨੇ ਏਕਤਾ ਕਰਕੇ 2027 ਦੀਆਂ ਚੋਣਾਂ ਨਾ ਲੜੀਆਂ ਤਾਂ ਸਿੱਖ ਸ਼ਕਤੀ ਦੀ ਹਾਰ ਅਟੱਲ ਹੈ।
ਉਨ੍ਹਾਂ ਬੰਗਾਲ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਜੇਪੀ ਨੇ ਬੁਰਛਾ ਗਰਦੀ ਅਤੇ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਚੋਣਾਂ ਜਿੱਤੀਆਂ ਅਤੇ ਕੋਈ ਵੀ ਵਿਰੋਧੀ ਪਾਰਟੀ ਉਸ ਵਿਰੋਧ ਨਾ ਬੋਲੀ। ਉਨ੍ਹਾਂ ਆਪ, ਕਾਂਗਰਸ ਅਤੇ ਅਕਾਲੀ ਦਲ ਉੱਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਆਪ ਤਾਂ ਬੀਜੇਪੀ ਦੀ ਕਾਰਬਨ ਕਾਪੀ ਹੈ ਅਤੇ ਬਾਕੀ ਪਾਰਟੀਆਂ ਭ੍ਰਿਸ਼ਟਾਚਾਰ ਵਿਚ ਡੁੱਬੀਆਂ ਹੋਈਆਂ ਹਨ।
ਪੰਜੋਲੀ ਨੇ ਪੰਥਕ ਧਿਰਾਂ ਉੱਤੇ ਵੀ ਹੰਕਾਰ ਛੱਡਣ ਲਈ ਤਿਆਰ ਨਾ ਹੋਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਬਿਨਾਂ ਪੰਥਕ ਏਕਤਾ ਤੋਂ ਪੰਥ ਦਾ ਭਵਿੱਖ ਧੁੰਦਲਾ ਹੈ। ਉਨ੍ਹਾਂ ਆਪਣੇ ਬੇਟੇ ਨੂੰ ਕਾਲੇ ਚੋਲੇ ਸਾਂਭ ਲੈਣ ਲਈ ਕਿਹਾ ਹੈ ਕਿਉਂਕਿ ਭਵਿੱਖ ਵਿਚ ਸੰਘਰਸ਼ ਦੀ ਲੋੜ ਪੈ ਸਕਦੀ ਹੈ।
