“Election Commission Announces Third Phase of SIR”
“2027 ਚੋਣਾਂ ਤੋਂ ਪਹਿਲਾਂ SIR ਦੇ ਤੀਜੇ ਫੇਜ਼ ਦਾ ਐਲਾਨ”

14 ਮਈ 2026, ਚੰਡੀਗੜ੍ਹ – ਚੋਣ ਕਮਿਸ਼ਨ ਆਫ ਇੰਡੀਆ ਨੇ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਵੋਟਰ ਸੂਚੀਆਂ ਦੀ ਖਾਸ ਤੀਜੀ ਫੇਜ਼ ਰਿਵਿਊਜ਼ਨ (SIR) ਦਾ ਐਲਾਨ ਕਰ ਦਿੱਤਾ ਹੈ। ਇਸ ਫੇਜ਼ ਤਹਿਤ 19 ਸੂਬਿਆਂ ਅਤੇ ਕਈ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੋਟਰ ਲਿਸਟਾਂ ਦੀ ਸਮੀਖਿਆ ਕੀਤੀ ਜਾਵੇਗੀ।
ਪੰਜਾਬ ਵਿਚ SIR 15 ਜੂਨ ਤੋਂ ਸ਼ੁਰੂ ਹੋਵੇਗਾ। 25 ਜੂਨ ਤੋਂ ਬੂਥ ਲੈਵਲ ਅਫਸਰ (BLO) ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਨਗੇ ਅਤੇ ਲਿਸਟ ਵਿਚ ਸੋਧਾਂ ਲਈ ਜਾਣਕਾਰੀ ਇਕੱਠੀ ਕਰਨਗੇ। ਇਸ ਪ੍ਰਕਿਰਿਆ ਤੋਂ ਬਾਅਦ ਅਕਤੂਬਰ 2026 ਵਿਚ ਫਾਈਨਲ ਵੋਟਰ ਲਿਸਟ ਜਾਰੀ ਕੀਤੀ ਜਾਵੇਗੀ।
ਚੋਣ ਕਮਿਸ਼ਨ ਮੁਤਾਬਕ ਇਸ ਰਿਵਿਊਜ਼ਨ ਦਾ ਉਦੇਸ਼ ਵੋਟਰ ਲਿਸਟ ਨੂੰ ਸਹੀ ਅਤੇ ਤਾਜ਼ਾ ਬਣਾਉਣਾ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਲੋਕਤੰਤਰੀ ਪ੍ਰਕਿਰਿਆ ਹੋਰ ਮਜ਼ਬੂਤ ਹੋ ਸਕੇ।
