“Amrit Bharat Express Flagged Off from Amritsar”
ਅੰਮ੍ਰਿਤਸਰ-ਨਿਊ ਜਲਪਾਈਗੁੜੀ ਲਈ ਨਵੀਂ ‘ਅੰਮ੍ਰਿਤ ਭਾਰਤ ਐਕਸਪ੍ਰੈਸ’ ਹੋਈ ਰਵਾਨਾ

14 ਮਈ 2026, ਅੰਮ੍ਰਿਤਸਰ – ਕੇਂਦਰੀ ਰੇਲ ਰਾਜ ਮੰਤਰੀ Ravneet Singh Bittu ਨੇ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ (ਪੱਛਮੀ ਬੰਗਾਲ) ਲਈ ਸ਼ੁਰੂ ਕੀਤੀ ਗਈ ਨਵੀਂ ਰੇਲ ਗੱਡੀ ‘ਅੰਮ੍ਰਿਤ ਭਾਰਤ ਐਕਸਪ੍ਰੈਸ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਰੇਲਵੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਰਹੇ।
ਰੇਲ ਮੰਤ੍ਰਾਲੇ ਮੁਤਾਬਕ ਇਹ ਨਵੀਂ ਰੇਲ ਸੇਵਾ ਪੰਜਾਬ ਅਤੇ ਪੱਛਮੀ ਬੰਗਾਲ ਵਿਚਾਲੇ ਯਾਤਰਾ ਕਰਨ ਵਾਲੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਰੇਲਵੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ‘ਅੰਮ੍ਰਿਤ ਭਾਰਤ ਐਕਸਪ੍ਰੈਸ’ ਨਾਲ ਪੰਜਾਬ ਦੇ ਲੋਕਾਂ ਨੂੰ ਸਿੱਧੀ ਅਤੇ ਸੁਵਿਧਾਜਨਕ ਕਨੈਕਟੀਵਿਟੀ ਮਿਲੇਗੀ।
