“CM Mann Reacts on SIR Process”
SIR ਨੂੰ ਲੈ ਕੇ CM ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ

16 ਮਈ 2026, ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਵੋਟਰ ਲਿਸਟ ਦੀ ਖਾਸ ਰਿਵਿਊਜ਼ਨ (SIR) ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ।
CM ਮਾਨ ਨੇ ਕਿਹਾ, “ਅਸੀਂ ਆਪ ਨਜ਼ਰ ਬਣਾ ਕੇ ਰੱਖਾਂਗੇ। ਕਿਸੇ ਵੀ ਤਰ੍ਹਾਂ ਦਾ ਘਪਲਾ ਨਹੀਂ ਕਰਨ ਦਿੱਤਾ ਜਾਵੇਗਾ। ਸਾਡੇ ਵਲੰਟੀਅਰ ਮੌਜੂਦ ਰਹਿਣਗੇ। ਜੇਕਰ ਕੋਈ ਧੱਕਾ ਹੋਇਆ ਤਾਂ ਕੋਰਟ ਜਾਵਾਂਗੇ।”
ਉਨ੍ਹਾਂ ਭਰੋਸਾ ਦਿੱਤਾ ਕਿ ਆਪ ਸਰਕਾਰ ਵੋਟਰ ਲਿਸਟ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਆਪ ਸਰਕਾਰ SIR ਪ੍ਰਕਿਰਿਆ ਤੇ ਖਾਸ ਨਿਗਰਾਨੀ ਰੱਖਣਗੀ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
