“Need to Unite for Panthic Unity: Baba Sukhwinder Singh Agwan”
“ਕੌਮੀ ਏਕਤਾ ਲਈ ਇਕੱਠੇ ਹੋਣ ਦੀ ਲੋੜ : ਬਾਬਾ ਸੁਖਵਿੰਦਰ ਸਿੰਘ ਅਗਵਾਨ”

28 ਮਈ 2026, ਚੰਡੀਗੜ੍ਹ – ਕਾਰ ਸੇਵਾ ਅਗਵਾਨਾ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਹੈ ਕਿ ਕੌਮੀ ਏਕਤਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਈ ਅਹਿਮ ਪੰਥਕ ਮਸਲੇ ਸਿਰਫ਼ ਏਕੇ ਦੀ ਘਾਟ ਕਾਰਨ ਅਜੇ ਤੱਕ ਹੱਲ ਨਹੀਂ ਹੋ ਸਕੇ।
ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਮਸਲੇ ਲੰਬੇ ਸਮੇਂ ਤੋਂ ਅਟਕੇ ਹੋਏ ਹਨ। ਜੇਕਰ ਕੌਮ ਇਕੱਠੀ ਹੋ ਕੇ ਸੰਘਰਸ਼ ਕਰੇ ਤਾਂ ਵੱਡੇ ਤੋਂ ਵੱਡਾ ਮਸਲਾ ਵੀ ਹੱਲ ਕੀਤਾ ਜਾ ਸਕਦਾ ਹੈ।
ਬਾਬਾ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਬਾਰੇ ਰਾਏ ਬਣਾਉਣ ਤੋਂ ਪਹਿਲਾਂ ਉਸਨੂੰ ਪੂਰੀ ਤਰ੍ਹਾਂ ਜਾਣਣਾ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਅਧੂਰੀ ਜਾਣਕਾਰੀ ਅਤੇ ਗਲਤਫ਼ਹਿਮੀਆਂ ਕਾਰਨ ਕਈ ਪੰਥਕ ਆਗੂਆਂ ਵਿੱਚ ਦੂਰੀਆਂ ਵਧੀਆਂ ਹਨ।
ਉਨ੍ਹਾਂ ਨੇ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਲਿਆਉਣ ‘ਤੇ ਵੀ ਜ਼ੋਰ ਦਿੱਤਾ। ਨਾਲ ਹੀ ਕਿਹਾ ਕਿ ਪੰਜਾਬ ਅਤੇ ਕੌਮ ਦੀ ਭਲਾਈ ਲਈ ਹੁਣ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਏਕਤਾ ਬਣਾਉਣ ਦੀ ਲੋੜ ਹੈ।
ਉਨ੍ਹਾਂ ਅਪੀਲ ਕੀਤੀ ਕਿ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ ਦੀ ਚੜ੍ਹਦੀ ਕਲਾ ਲਈ ਹਰ ਸਿੱਖ ਨੂੰ ਏਕੇ ਦੀ ਲੜੀ ਨਾਲ ਜੁੜਨਾ ਚਾਹੀਦਾ ਹੈ।
