“Baltej Pannu Hits Back at Ravneet Bittu Over Punjab Police Remark”
ਰਵਨੀਤ ਬਿੱਟੂ ਤੇ ਪੁਲਿਸ ਖਿਲਾਫ ਬਿਆਨ ਤੇ ਆਪ ਬੁਲਾਰਾ ਬਲਤੇਜ ਪੰਨੂ ਦਾ ਵਿਰੋਧ

28 ਮਈ 2026, ਚੰਡੀਗੜ੍ਹ – ‘ਆਪ’ ਬੁਲਾਰੇ ਬਲਤੇਜ ਪੰਨੂ ਨੇ ਰਵਨੀਤ ਬਿੱਟੂ ਵੱਲੋਂ ਪੰਜਾਬ ਪੁਲਿਸ ਬਾਰੇ ਦਿੱਤੇ ਬਿਆਨ ‘ਤੇ ਤਿੱਖਾ ਪਲਟਵਾਰ ਕੀਤਾ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਸੀ ਕਿ ਲੋਕ ਪੰਜਾਬ ਪੁਲਿਸ ਨੂੰ ਨਫ਼ਰਤ ਕਰਦੇ ਹਨ ਅਤੇ ਨਾਕੇ ਵੇਖਦੇ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ‘ਤੇ ਸਵਾਲ ਚੁੱਕਦਿਆਂ ਪੰਨੂ ਨੇ ਕਿਹਾ ਕਿ ਜੇ ਪੁਲਿਸ ਐਨੀ ਮਾੜੀ ਹੈ ਤਾਂ ਆਪਣੇ ਭਰਾ ਨੂੰ ਪੁਲਿਸ ਵਿੱਚ ਕਿਉਂ ਭਰਤੀ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਿਸ ਅਤੇ SSF ਲੋਕਾਂ ਦੀ ਮਦਦ ਲਈ ਤੁਰੰਤ ਮੌਕੇ ‘ਤੇ ਪਹੁੰਚ ਰਹੀ ਹੈ। ਲੋਕ ਮਦਦ ਲਈ ਪੁਲਿਸ ਨੂੰ ਫ਼ੋਨ ਕਰਦੇ ਹਨ, ਨਾ ਕਿ ਗਾਲ੍ਹਾਂ ਕੱਢਣ ਲਈ।
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਪੁਲਿਸ ਦਿਨ-ਰਾਤ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੀ ਹੈ। ਇਸ ਲਈ ਰਵਨੀਤ ਬਿੱਟੂ ਨੂੰ ਆਪਣੇ ਬਿਆਨ ਲਈ ਸਮੁੱਚੀ ਪੰਜਾਬ ਪੁਲਿਸ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
