“MP Tanmanjeet Singh Dhesi Opposes Calls for Kirpan Ban”
‘ਕਿਰਪਾਨ ’ਤੇ ਪਾਬੰਦੀ ਨਾ ਲਗਾਓ, ਸਿੱਖ ਭਾਈਚਾਰਾ ਬਿਹਤਰ ਹੱਕਦਾਰ ਹੈ’

09 ਜੂਨ 2026, ਲੰਡਨ – ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਿੱਖ ਕਕਾਰ ਕਿਰਪਾਨ ‘ਤੇ ਪਾਬੰਦੀ ਦੀਆਂ ਉਠ ਰਹੀਆਂ ਮੰਗਾਂ ਦਾ ਵਿਰੋਧ ਕਰਦਿਆਂ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ।
ਤਨਮਨਜੀਤ ਸਿੰਘ ਢੇਸੀ ਨੇ ਕਿਹਾ, “ਕਿਰਪਾਨ ‘ਤੇ ਪਾਬੰਦੀ ਨਾ ਲਗਾਓ। ਸਿੱਖ ਇਸ ਪ੍ਰਤੀਕਿਰਿਆ ਤੋਂ ਬਿਹਤਰ ਦੇ ਹੱਕਦਾਰ ਹਨ।” ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਇੱਕ ਸਦੀ ਤੋਂ ਵੱਧ ਸਮੇਂ ਤੋਂ ਬ੍ਰਿਟੇਨ ਵਿੱਚ ਵੱਸ ਰਿਹਾ ਹੈ ਅਤੇ ਸਮਾਜਿਕ, ਆਰਥਿਕ ਅਤੇ ਜਨਤਕ ਜੀਵਨ ਦੇ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਇੱਕ ਘਟਨਾ ਦੇ ਆਧਾਰ ‘ਤੇ ਪੂਰੇ ਭਾਈਚਾਰੇ ਜਾਂ ਉਸ ਦੇ ਧਾਰਮਿਕ ਪ੍ਰਤੀਕਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਅਤੇ ਤੱਥਾਂ ਦੇ ਆਧਾਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।
ਢੇਸੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਬ੍ਰਿਟੇਨ ਦੀ ਤਰੱਕੀ, ਜਨ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਲੰਮੇ ਸਮੇਂ ਤੋਂ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਕਿਸੇ ਵੀ ਚਰਚਾ ਦੌਰਾਨ ਸਿੱਖਾਂ ਦੇ ਇਤਿਹਾਸ ਅਤੇ ਯੋਗਦਾਨ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ।
