‘I have killed Pooja…’, lover reaches police station after killing live-in partner
‘ਮੈਂ ਪੂਜਾ ਦਾ ਖੂਨ ਕਰ ਦਿੱਤਾ ਹੈ…’, ਲਿਵ-ਇਨ ਪਾਰਟਨਰ ਦਾ ਕਤਲ ਕਰ ਥਾਣੇ ਪਹੁੰਚਿਆ ਪ੍ਰੇਮੀ
ਹਿਸਾਰ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਹਿਸਾਰ ‘ਚ ਲਿਵ ਇਨ ‘ਚ ਰਹਿ ਰਹੀ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੂਜੇ ਵਿਆਹ ਮਗਰੋਂ ਪ੍ਰੇਮੀ ਨਾਲ ਰਹਿ ਰਹੀ ਸੀ। ਔਰਤ ਦੀ ਲਾਸ਼ ਘਰ ਦੇ ਅੰਦਰ ਪਈ ਮਿਲੀ, ਉਸ ‘ਤੇ ਪ੍ਰੇਮੀ ਨੇ ਹੀ ਚਾਕੂ ਨਾਲ ਕਈ ਵਾਰ ਕੀਤੇ ਸਨ। ਪੁਲਸ ਅਨੁਸਾਰ, ਲਿਵ-ਇਨ ਪਾਰਟਨਰ ਖੁਦ ਸੂਰੀਆਨਗਰ ਚੌਕੀ ਪਹੁੰਚਿਆ ਅਤੇ ਬੋਲਿਆ,”ਮੈਂ ਪੂਜਾ ਦਾ ਖੂਨ ਕਰ ਦਿੱਤਾ ਹੈ। ਉਹ ਕਿਸੇ ਹੋਰ ਦੇ ਸੰਪਰਕ ‘ਚ ਸੀ।” ਸ ਤੋਂ ਬਾਅਦ ਪੁਲਸ ਉਸ ਨੂੰ ਸੂਰੀਆਨਗਰ ਸਥਿਤ ਉਸ ਦੇ ਘਰ ਲੈ ਕੇ ਪਹੁੰਚੀ। ਇੱਥੇ ਔਰਤ ਦੀ ਲਾਸ਼ ਉਸ ਦੇ ਕਮਰੇ ‘ਚ ਹੀ ਪਈ ਸੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਔਰਤ ਦਾ ਇਸ ਤੋਂ ਪਹਿਲਾਂ 2 ਵਿਆਹ ਹੋ ਰੱਖੇ ਸਨ ਅਤੇ 3 ਬੱਚੇ ਹਨ। ਕਰੀਬ 5 ਸਾਲਾਂ ਤੋਂ ਔਰਤ ਆਪਣੇ ਪ੍ਰੇਮੀ ਨਾਲ ਸ਼ਿਵਨਗਰ ‘ਚ ਲਿਵ-ਇਨ ‘ਚ ਰਹਿ ਰਹੀ ਸੀ। ਰਤ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ ਉਸ ਨੇ ਦਿਓਰ ਨਾਲ ਦੂਜਾ ਵਿਆਹ ਕਰ ਲਿਆ। ਪਹਿਲੇ ਵਿਆਹ ‘ਚੋਂ ਉਸ ਨੂੰ 2 ਬੇਟੇ ਹੋਏ ਹੋਏ, ਜਦੋਂ ਕਿ ਦੂਜੇ ਵਿਆਹ ‘ਚ ਇਕ ਧੀ ਹੈ। ਦੂਜੇ ਪਤੀ ਨਾਲ ਵੀ ਉਸ ਦਾ ਰਿਸ਼ਤਾ ਵਿਗੜ ਗਿਆ। ਇਸ ਤੋਂ ਬਾਅਦ ਉਸ ਨੇ ਗੌਰਵ (ਦੋਸ਼ੀ) ਨਾਲ ਰਹਿਣ ਸ਼ੁਰੂ ਕਰ ਦਿੱਤਾ। ਲਸ ਪੁੱਛ-ਗਿੱਛ ‘ਚ ਗੌਰਵ ਨੇ ਦੱਸਿਆ ਕਿ ਪੂਜਾ 5-6 ਮਹੀਨਿਆਂ ਤੋਂ ਕਿਸੇ ਨੌਜਵਾਨ ਨਾਲ ਸੰਪਰਕ ‘ਚ ਸੀ, ਇਸ ਲਈ ਉਸ ਦਾ ਕਤਲ ਕਰ ਦਿੱਤਾ। ਗੌਰਵ ਈ-ਰਿਕਸ਼ਾ ਚਲਾਉਂਦਾ ਹੈ ਅਤੇ ਕਰੀਬ 2 ਮਹੀਨੇ ਪਹਿਲਾਂ ਹੀ ਸ਼ਿਵ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਆਇਆ ਸੀ। ਲਿਵ-ਇਨ ‘ਚ ਰਹਿ ਰਹੀ ਪੂਜਾ ਦੀ ਮਾਂ ਸੰਗੀਤਾ ਨੇ ਦੱਸਿਇਆ ਕਿ ਗੌਰਵ ਪੂਜਾ ਤੋਂ ਗਲਤ ਕੰਮ ਕਰਵਾਉਂਦਾ ਸੀ। ਪੂਜਾ ਨੂੰ ਮਿਲਣ ਤੋਂ ਬਾਅਦ ਉਸ ਨੇ ਕੁਝ ਹੀ ਦਿਨਾਂ ‘ਚ ਸ਼ਿਵ ਨਗਰ ‘ਚ ਮਕਾਨ ਬਣਾ ਲਿਆ ਅਤੇ ਪਲਾਟ ਵੀ ਲੈ ਲਿਆ। ਗੌਰਵ ਕਈ ਗੈਰ-ਕਾਨੂੰਨੀ ਧੰਦੇ ਕਰਦਾ ਹੈ। ਲਸ ਨੇ ਕਤਲ ‘ਚ ਇਸਤੇਮਾਲ ਕੀਤਾ ਚਾਕੂ ਵੀ ਕਬਜ਼ੇ ‘ਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

