Something big is going to happen in PoK! People are urged to come out of their homes
PoK ‘ਚ ਹੋਣ ਜਾ ਰਿਹੈ ਕੁਝ ਵੱਡਾ ! ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ
New Delhi (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਇਸ ਵੇਲੇ ਹਾਲਾਤ ਬੇਹੱਦ ਚਿੰਤਾਜਨਕ ਬਣ ਚੁੱਕੇ ਹਨ। ਉੱਥੋਂ ਦੀ ਸੂਬਾਈ ਸਰਕਾਰ ਅਤੇ ਖੁਫ਼ੀਆ ਏਜੰਸੀਆਂ ਦੇ ਸਖ਼ਤ ਪਹਿਰੇ ਨੂੰ ਟਿੱਚ ਜਾਣਦਿਆਂ ਪਾਬੰਦੀਸ਼ੁਦਾ ਜਥੇਬੰਦੀ ‘ਜੰਮੂ ਕਸ਼ਮੀਰ ਜੁਆਇੰਟ ਆਵਾਮੀ ਐਕਸ਼ਨ ਕਮੇਟੀ’ ਨੇ 5 ਜੁਲਾਈ ਨੂੰ ਪੂਰੇ ਇਲਾਕੇ ਵਿਚ ਇਕ ਬਹੁਤ ਵੱਡੇ ਅਤੇ ਇਤਿਹਾਸਕ ਰੋਸ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਸੀਨੀਅਰ ਨੇਤਾ ਉਮਰ ਨਜ਼ੀਰ ਕਸ਼ਮੀਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆਉਣ, ਤਾਂ ਜੋ ਸਰਕਾਰ ਦੇ ਦਮਨਕਾਰੀ ਚੱਕਰਵਿਊ ਨੂੰ ਤੋੜਿਆ ਜਾ ਸਕੇ ਅਤੇ ਗਾਇਬ ਕੀਤੇ ਗਏ ਸਮਾਜਿਕ ਕਾਰਕੁੰਨਾਂ ਨੂੰ ਛੁਡਵਾਇਆ ਜਾ ਸਕੇ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਉੱਥੋਂ ਦੇ ਵੱਡੇ ਕਾਰੋਬਾਰੀ ਆਗੂ ਅਤੇ ਜੇ.ਏ.ਏ.ਸੀ. ਦੇ ਮੁੱਖ ਬੁਲਾਰੇ ਸ਼ੌਕਤ ਨਵਾਜ਼ ਮੀਰ ਦੀ ਗ੍ਰਿਫ਼ਤਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਧਰਨੇ ਵਿਚ ਸ਼ਾਮਲ ਹੋਣ ਜਾ ਰਹੇ ਮੀਰ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਅਤੇ ਸਥਾਨਕ ਪੁਲਸ ਨੇ ਮਿਲ ਕੇ ਚੁੱਕ ਲਿਆ ਅਤੇ ਕਿਸੇ ਅਣਪਛਾਤੀ ਥਾਂ ’ਤੇ ਬੰਦ ਕਰ ਦਿੱਤਾ ਹੈ।

