BLA carries out suicide attack in Gwadar! 30 Pakistani security personnel killed
ਗਵਾਦਰ ‘ਚ BLA ਨੇ ਕੀਤਾ ਆਤਮਘਾਤੀ ਹਮਲਾ ! 30 ਪਾਕਿਸਤਾਨੀ ਸੁਰੱਖਿਆ ਕਰਮਚਾਰੀ ਢੇਰ
ਗਵਾਦਰ, 4 ਜੁਲਾਈ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਸਰਕਾਰ ਵੱਲੋਂ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਗਵਾਦਰ ’ਚ ਜਿਵਾਨੀ ਦੇ ਪਨਵਾਨ ਇਲਾਕੇ ’ਚ ਪਾਕਿਸਤਾਨੀ ਕੋਸਟ ਗਾਰਡ ਕੈਂਪ ’ਤੇ ਹੋਏ ਸੁਸਾਈਡ ਕਮਾਂਡੋ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਲੋਚਿਸਤਾਨ ਪੋਸਟ ਦੀ ਇਕ ਰਿਪੋਰਟ ਅਨੁਸਾਰ, ਵੱਖਵਾਦੀ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਹਮਲੇ ’ਚ 30 ਤੋਂ ਵੱਧ ਪਾਕਿਸਤਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ। ਗਰੁੱਪ ਨੇ ਦਾਅਵਾ ਕੀਤਾ ਕਿ ਅਤਾਉੱਲਾਹ ਬਲੋਚ ਉਰਫ਼ ਅਜਮਲ ਨਾਂ ਦੇ ਇਕ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਵਾਲੇ ਕੋਸਟ ਗਾਰਡ ਕੈਂਪ ’ਚ ਟਰੱਕ ਵਾੜ ਦਿੱਤਾ, ਜਿਸ ਨਾਲ ਇਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਦੀ ਵਜ੍ਹਾ ਕਰ ਕੇ ਕੈਂਪ ਪੂਰੀ ਤਰ੍ਹਾਂ ਮਲਬੇ ਵਿਚ ਬਦਲ ਗਿਆ। ਗਰੁੱਪ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਬਚੇ ਹੋਏ ਕੋਸਟ ਗਾਰਡ ਦੇ ਲੋਕਾਂ ਨਾਲ ਮੁਕਾਬਲਾ ਕੀਤਾ ਅਤੇ ਆਪ੍ਰੇਸ਼ਨ ਦੌਰਾਨ 30 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਮਾਰ ਦਿੱਤਾ।

