In Nigeria, the army killed 300 people, calling them bandits, causing a sensation in the area
ਨਾਈਜੀਰੀਆ ‘ਚ ਫੌਜ ਨੇ 300 ਲੋਕਾਂ ਨੂੰ ਡਾਕੂ ਦੱਸ ਕੇ ਉਤਾਰਿਆ ਮੌਤ ਦੇ ਘਾਟ, ਇਲਾਕੇ ‘ਚ ਸਨਸਨੀ
ਗੁਮੀ, (ਆਵਾਜ਼ਿ ਕੌਮ ਬਿਊਰੋ)-ਨਾਈਜੀਰੀਆਈ ਫੌਜ ਨੇ ਸਥਾਨਕ ਸੁਰੱਖਿਆ ਫੋਰਸਾਂ ਨਾਲ ਮਿਲ ਕੇ 300 ਤੋਂ ਵੱਧ ਲੋਕਾਂ ਨੂੰ ਡਾਕੂ ਦੱਸ ਕੇ ਮਾਰ ਦਿੱਤਾ ਹੈ। ਫੌਜ ਵੱਲੋਂ ਇਹ ਮੁਹਿੰਮ ਜ਼ਮਫ਼ਾਰਾ ਸੂਬੇ ਦੇ ਗੁਮੀ ਵਿਚ ਪਸ਼ੂ ਚੋਰੀ ਖ਼ਿਲਾਫ਼ ਚਲਾਈ ਗਈ ਸੀ। ਇਕ ਵੱਡੇ ਗਿਰੋਹ ’ਤੇ ਲੋਕਾਂ ਦੇ ਅਗਵਾ ਅਤੇ ਕਿਸਾਨਾਂ ਦੇ ਪਸ਼ੂ ਚੋਰੀ ਕਰਨ ਦੇ ਦੋਸ਼ ਸਨ। ਜ਼ਮਫ਼ਾਰਾ ਸੂਬੇ ਦੇ ਸੂਚਨਾ ਕਮਿਸ਼ਨਰ ਮਹਿਮੂਦ ਮੁਹੰਮਦ ਦਾਂਤਾਵਾਸਾ ਨੇ ਬਿਆਨ ਵਿਚ ਕਿਹਾ ਕਿ 2 ਦਿਨਾ ਯੋਜਨਾਬੱਧ ਆਪ੍ਰੇਸ਼ਨ ਵਿਚ 300 ਤੋਂ ਵੱਧ ਹਥਿਆਰਬੰਦ ਡਾਕੂਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਨੂੰ ਆਪਣੀ ਵੱਡੀ ਸਫਲਤਾ ਦੱਸਿਆ ਹੈ। ਫੌਜ ਤੇ ਹਥਿਆਰਬੰਦ ਫੋਰਸਾਂ ਦਾ ਦਾਅਵਾ ਹੈ ਕਿ ਇਸ ਮੁਹਿੰਮ ਦੌਰਾਨ ਇਕ ਹਜ਼ਾਰ ਤੋਂ ਵੱਧ ਡਾਕੂਆਂ ਦੇ ਵੱਡੇ ਸਮੂਹ ਨਾਲ ਸਿੱਧਾ ਮੁਕਾਬਲਾ ਹੋਇਆ। ਇਹ ਡਾਕੂ ਉਸ ਸਮੇਂ ਲੁੱਟੇ ਹੋਏ ਪਸ਼ੂਆਂ ਸਮੇਤ ਆਪਣਾ ਟਿਕਾਣਾ ਬਦਲ ਰਹੇ ਸਨ। ਫੌਜ ਨੇ ਇਸ ਮੁਹਿੰਮ ਨੂੰ ‘ਆਪ੍ਰੇਸ਼ਨ ਫਾਨਸਾਨ ਯੰਮਾ’ ਦਾ ਨਾਂ ਦਿੱਤਾ ਸੀ। ਫੌਜ ਦਾ ਕਹਿਣਾ ਹੈ ਕਿ ਇਹ ਲੋਕ ਸਿਰਫ਼ ਪਸ਼ੂ ਹੀ ਚੋਰੀ ਨਹੀਂ ਕਰਦੇ ਸਨ, ਸਗੋਂ ਲੋਕਾਂ ਨੂੰ ਅਗਵਾ ਕਰ ਕੇ ਫਿਰੌਤੀ ਵੀ ਮੰਗਦੇ ਸਨ।

